ਗੰਗਾਪਾਰ ਦੇ ਨਵਾਬਗੰਜ ਥਾਣੇ ਦੇ ਅਧੀਨ ਸੰਹਈ ਪਿੰਡ ਵਿਚ ਸਥਿਤ ਇਕ ਇੱਟਾਂ ਦੇ ਭੱਠੇ 'ਤੇ ਵੀਰਵਾਰ ਸ਼ਾਮ ਨੂੰ ਇਕ ਡਰਾਈਵਰ ਨੇ ਈਅਰਫੋਨ ਲਗਾ ਕੇ ਜੇਸੀਬੀ ਚਲਾਉਂਦੇ ਸਮੇਂ ਡੇਢ ਸਾਲਾ ਬੱਚੀ ਰੁਚੀ ਨੂੰ ਲਪੇਟ 'ਚ ਲੈ ਲਿਆ। ਇਸ ਘਟਨਾ 'ਚ ਉਸ ਦੀ ਮੌਤ ਹੋ ਗਈ। ਇਸ ਦੌਰਾਨ ਬੱਚੀ ਦੇ ਮਾਤਾ-ਪਿਤਾ ਤੇ ਹੋਰ ਮਜ਼ਦੂਰਾਂ ਨੇ ਡਰਾਈਵਰ ਨੂੰ ਜੇਸੀਬੀ ਰੋਕਣ ਲਈ ਚੀਕਾਂ ਮਾਰੀਆਂ, ਪਰ ਡਰਾਈਵਰ ਨੇ ਕੰਨਾਂ 'ਚ ਲੱਗੇ ਈਅਰਫੋਨ ਤੇ ਹੱਥ 'ਚ ਮੋਬਾਈਲ ਹੋਣ ਕਾਰਨ ਕਿਸੇ ਦੀ ਵੀ ਆਵਾਜ਼ ਨਹੀਂ ਸੁਣੀ।
ਜਦੋਂ ਬੱਚੀ ਜੇਸੀਬੀ ਦੇ ਹੇਠਾਂ ਆਈ, ਫਿਰ ਜਾ ਕੇ ਉਸਨੂੰ ਪਤਾ ਲੱਗਿਆ। ਡਰਾਈਵਰ ਜੇਸੀਬੀ ਛੱਡ ਕੇ ਭੱਠੇ ਦੇ ਦਫਤਰ 'ਚ ਭੱਜਿਆ, ਜਿੱਥੇ ਉਸਨੂੰ ਬਚਾਉਣ ਲਈ ਇਕ ਕਮਰੇ 'ਚ ਬੰਦ ਕਰ ਦਿੱਤਾ ਗਿਆ। ਦੂਜੇ ਪਾਸੇ, ਜੇਸੀਬੀ ਦੇ ਹੇਠਾਂ ਲਗਪਗ ਦੋ ਘੰਟੇ ਤਕ ਬੱਚੀ ਦੀ ਲਾਸ਼ ਦੱਬੀ ਰਹੀ। ਮਜ਼ਦੂਰਾਂ ਨੇ ਕਿਸੇ ਤਰ੍ਹਾਂ ਜੇਸੀਬੀ ਨੂੰ ਅੱਗੇ ਵਧਾਇਆ ਤਾਂ ਜਾ ਕੇ ਲਾਸ਼ ਬਾਹਰ ਕੱਢੀ ਜਾ ਸਕੀ।





