ਸਥਾਨਕ ਸਹਿਰ ਤੋਂ ਬਾਘਾਪੁਰਾਣਾ ਰੋਡ ਨੇੜੇ ਡਰੇਨ ਵਿਚੋਂ ਅੱਜ ਕਬਾੜ ਚੁਗਣ ਵਾਲੇ ਇਕ ਗਰੀਬ ਪਰਿਵਾਰ ਦੇ ਨੌਜਵਾਨ ਦੀ ਸ਼ੱਕੀ ਹਾਲਾਤ ਵਿਚ ਲਾਸ਼ ਮਿਲੀ ਹੈ। ਪੁਲਿਸ ਵਲੋਂ ਲੋਕਾਂ ਦੀ ਮਦਦ ਨਾਲ ਲਾਸ਼ ਨੂੰ ਡਰੇਨ ਵਿਚੋਂ ਕੱਢਿਆ ਗਿਆ।ਘਟਨਾ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੇ ਭਰਾ ਅਸੋਕੀ ਨਾਥ ਪੁੱਤਰ ਤੇਜਾ ਨਾਥ ਵਾਸੀ ਜੈਤੋ (ਫਰੀਦਕੋਟ) ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ-ਧੰਦਾ ਕਰਦੇ ਹਨ। ਇਸੇ ਤਰ੍ਹਾਂ ਹੀ ਉਨ੍ਹਾਂ ਦਾ ਭਰਾ ਲਾਲਾ ਨਾਥ ਵੀ ਕਬਾੜ ਚੁਗਣ ਦਾ ਕੰਮ ਕਰਦਾ ਸੀ। ਮ੍ਰਿਤਕ ਲਾਲਾ ਨਾਥ ਨੂੰ ਮਿਗਰੀ ਦਾ ਦੌਰਾ ਪੈਂਦਾ ਸੀ। ਉਹ ਕੁਝ ਦਿਨਾਂ ਤੋਂ ਭਗਤਾ ਭਾਈਕਾ ਇਲਾਕੇ ਵਿਚ ਕਬਾੜ ਚੁਗਣ ਆਇਆ ਸੀ, ਪਰ ਘਰ ਵਾਪਸ ਨਹੀਂ ਗਿਆ। ਉਨ੍ਹਾਂ ਦੱਸਿਆ ਕਿ ਲਾਲਾ ਨਾਥ ਦੀ ਭਗਤਾ ਭਾਈਕਾ ਤੋਂ ਲਾਸ਼ ਮਿਲਣ ਦਾ ਪਤਾ ਲੱਗਣ 'ਤੇ ਉਹ ਤੁਰੰਤ ਮੌਕੇ ਉਪਰ ਪਹੁੰਚੇ। ਉਕਤ ਮਾਮਲੇ ਸਬੰਧੀ ਭਗਤਾ ਭਾਈ ਪੁਲਿਸ ਥਾਣਾ ਇੰਚਾਰਜ ਦਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਲਾਲਾ ਨਾਥ ਦੀ ਮੌਤ ਸਬੰਧੀ 174 ਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਹਵਾਲੇ ਕੀਤੀ ਜਾ ਰਹੀ ਹੈ।
ਨੌਜਵਾਨ ਦੀ ਸ਼ੱਕੀ ਹਾਲਾਤ 'ਚ ਲਾਸ਼ ਬਰਾਮਦ, ਪੁਲਿਸ ਨੇ ਲੋਕਾਂ ਦੀ ਮਦਦ ਨਾਲ ਡਰੇਨ 'ਚੋਂ ਕੱਢਿਆ





