ਅੱਜ ਪੁਲਿਸ ਨੇ ਦੀਪਿਕਾ ਲੂਥਰਾ ਨੂੰ ਧਮਕੀ ਦੇਣ ਦੇ ਦੋਸ਼ ਵਿੱਚ ਪਟਿਆਲਾ ਤੋਂ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਨੌਜਵਾਨ ਦੀ ਪਛਾਣ ਰਮਨਦੀਪ ਸਿੰਘ ਵਜੋਂ ਹੋਈ ਹੈ। ਫੜੇ ਗਏ ਰਮਨਦੀਪ ਨੇ ਇੰਟਰਨੈੱਟ ਮੀਡੀਆ 'ਤੇ ਅੰਮ੍ਰਿਤਸਰ ਦੇ ਇੱਕ ਖਾਲੀ ਪਾਰਕਿੰਗ ਵਿੱਚ ਦੀਪਿਕਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਮੀਡੀਆ ਰਿਪੋਰਟਾਂ ਅਨੁਸਾਰ ਇਨ੍ਹਾਂ ਧਮਕੀਆਂ ਦੇ ਡਰੋਂ ਹੁਣ ਇਨਫੂਏਂਸਰ ਦੀਪਿਕਾ ਲੂਥਰਾ ਨੇ ਆਪਣਾ ਇੰਸਟਗ੍ਰਾਮ ਅਕਾਊਂਟ ਬੰਦ ਕਰ ਦਿੱਤਾ ਹੈ।ਦੀਪਿਕਾ ਲੂਥਰਾ 'ਤੇ ਇੰਟਰਨੈੱਟ ਮੀਡੀਆ 'ਤੇ ਅਸ਼ਲੀਲ ਕੰਟੈਂਟ ਵਾਇਰਲ ਕਰਨ ਦਾ ਦੋਸ਼ ਹੈ। ਧਮਕੀਆਂ ਮਿਲਣ ਤੋਂ ਬਾਅਦ, ਪੁਲਿਸ ਨੇ ਉਸਦੀ ਸੁਰੱਖਿਆ ਲਈ ਚਾਰ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਹਨ।
ਦੀਪਿਕਾ ਲੂਥਰਾ ਨੂੰ ਸ਼ੁਰੂ ਹੋਈਆਂ ਜਾਨੋ ਮਾਰਨ ਦੀਆ ਧਮਕੀਆਂ, ਮੌਤ ਦੇ ਡਰ ਤੋਂ ਇੰਸਟਾ ਅਕਾਊਂਟ ਕੀਤਾ ਬੰਦ





