ਲੁਧਿਆਣਾ : ਹਲਕਾ ਆਤਮ ਨਗਰ ਤੋਂ ਸੀਨੀਅਰ ਕਾਂਗਰਸੀ ਆਗੂ ਪੱਪਲ ਕਪੂਰ ਨੂੰ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਦਾਦੀ ਰਾਜ ਰਾਣੀ ਜੀ ਦਾ ਦੇਹਾਂਤ ਹੋ ਗਿਆ | ਉਹ ਕੁਝ ਮਹੀਨਿਆਂ ਤੋਂ ਬਿਮਾਰ ਚਲ ਰਹੇ ਸਨ | ਰਾਜ ਰਾਣੀ ਜੀ ਦੀ ਆਤਮਿਕ ਸ਼ਾਂਤੀ ਲਈ ਪਾਠ ਦਾ ਭੋਗ ਅਤੇ ਰਸਮ ਪੱਗੜੀ ਮਿਤੀ 28 ਜੁਲਾਈ ਦਿਨ ਸੋਮਵਾਰ ਕ੍ਰਿਸ਼ਨਾ ਮੰਦਿਰ ਮਾਡਲ ਟਾਊਨ , ਲੁਧਿਆਣਾ ਵਿਖੇ ਦੁਪਹਿਰ 2 ਤੋਂ 3 ਵਜੇ ਤੱਕ ਹੋਏਗੀ | ਇਸ ਦੁੱਖ ਦੀ ਘੜੀ ਵਿੱਚ ਲੁਧਿਆਣਾ ਤੋਂ MP ਰਾਜਾ ਵੜਿੰਗ ,ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ , ਸੰਜੇ ਤਲਵਾਰ , ਸਿਮਰਜੀਤ ਸਿੰਘ ਬੈਂਸ, ਗੁਰਦੇਵ ਸਿੰਘ ਲਾਪਰਾਂ , ਕੌਂਸਲਰ ਗੁਰਕਰਨ ਟੀਨਾ , ਪਰਵਿੰਦਰ ਸਿੰਘ ਲਾਪਰਾਂ ਸਮੇਤ ਕਈ ਰਾਜਨੀਤਿਕ ਤੇ ਸਮਾਜਿਕ ਸ਼ਖ਼ਸ਼ੀਅਤਾਂ ਨੇ ਪੱਪਲ ਕਪੂਰ ਨਾਲ ਦੁੱਖ ਸਾਂਝਾ ਕੀਤਾ |