ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ (Punjab) ਸਰਕਾਰ ਵਾਸਤੇ ਸਿੱਖਿਆ ਸਭ ਤੋਂ ਵੱਡੀ ਤਰਜੀਹ ਹੈ। ਇਸੇ ਤਹਿਤ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦਾ ਇੱਕ ਹੋਰ ਬੈਚ ਜਲਦ ਹੀ ਫਿਨਲੈਂਡ ਭੇਜਿਆ ਜਾਵੇਗਾ। ਪੰਜਾਬ (Punjab) ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਟਿਆਲਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਮੁਖੀਆਂ ਤੇ ਅਧਿਆਪਕਾਂ ਨਾਲ ਰਚਾਏ ਸੰਵਾਦ ਮੌਕੇ ਐਲਾਨ ਕੀਤਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਆਧੁਨਿਕ ਸਿੱਖਿਆ ਪ੍ਰਣਾਲੀ ਨਾਲ ਜੋੜਨ ਲਈ ਤੀਜਾ ਬੈਚ ਜਲਦੀ ਹੀ ਫਿਨਲੈਂਡ ਭੇਜਿਆ ਜਾਵੇਗਾ,ਜਿਸ ਸਬੰਧੀ ਚੋਣ ਕੇਵਲ ਮੈਰਿਟ ਅਧਾਰਤ ਹੋਵੇਗੀ। ਦੱਸ ਦਈਏ ਕਿ ਇਸ ਤੋਂ ਪਹਿਲਾ ਪੰਜਾਬ ਦੇ ਸਰਕਾਰੀ ਸਕੂਲਾਂ ਦੇ 72 ਅਧਿਆਪਕਾਂ ਦਾ ਵਫ਼ਦ ਮਾਰਚ ਮਹੀਨੇ ਸਿਖਲਾਈ ਲਈ ਫਿਨਲੈਂਡ ਭੇਜਿਆ ਗਿਆ ਸੀ। ਇਹ ਸਿਖਲਾਈ ਪ੍ਰੋਗਰਾਮ ਦੋ ਹਫ਼ਤਿਆਂ ਦਾ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਸ ਟੀਮ ਨੂੰ ਮਿਲ ਕੇ ਰਵਾਨਾ ਕੀਤਾ ਸੀ। ਸਰਕਾਰ ਦਾ ਉਦੇਸ਼ ਇਸ ਸਿਖਲਾਈ ਪ੍ਰੋਗਰਾਮ ਰਾਹੀਂ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਪ੍ਰਦਾਨ ਕਰਨਾ ਅਤੇ ਕਲਾਸ ਰੂਮ ਦੇ ਡਰ ਨੂੰ ਖਤਮ ਕਰਨਾ ਹੈ।
Punjab ਦੇ ਸਰਕਾਰੀ ਅਧਿਆਪਕਾਂ ਦਾ ਤੀਜਾ ਬੈਚ ਜਾਵੇਗਾ ਫਿਨਲੈਂਡ





