ਬਰਨਾਲਾ ਜ਼ਿਲ੍ਹੇ ਦੇ ਧਨੌਲਾ ਵਿਖੇ ਸਥਿਤ ਪੰਜਾਬ ਦੇ ਪ੍ਰਸਿੱਧ ਢਾਬੇ ਦੇ 2 ਲੋਕਾਂ ਸਮੇਤ ਕੁੱਲ 4 ਲੋਕਾਂ ਖ਼ਿਲਾਫ਼ ਗੁਰੂ ਘਰ ਦੀ ਕਰੋੜਾਂ ਦੀ ਜ਼ਮੀਨ ਦੀ ਫਰਜ਼ੀ ਰਜਿਸਟਰੀ ਕਰਵਾਉਣ ਦੇ ਦੋਸ਼ਾਂ \‘ਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦਾ ਸਬੰਧ ਗੁਰੂਦੁਆਰਾ ਸਾਹਿਬ ਸ਼ਹੀਦ ਨੱਥਾ ਸਿੰਘ ਧਨੌਲਾ ਨਾਲ ਜੁੜੀ ਜ਼ਮੀਨ ਨਾਲ ਹੈ।
ਪਿਛਲੇ ਕੁਝ ਸਮੇਂ ਤੋਂ ਗੁਰੂ ਘਰ ਦੇ ਪ੍ਰਬੰਧਕਾਂ ਵਿੱਚ ਵਿਵਾਦ ਚੱਲ ਰਿਹਾ ਸੀ, ਜਿਸ ਦੌਰਾਨ ਪਾਲ ਕੌਰ ਅਤੇ ਅਜੈ ਨੌ ਨਿਹਾਲ ਸਿੰਘ ਨੇ 27 ਕਨਾਲ ਵਿੱਚੋਂ 20 ਕਨਾਲ ਜ਼ਮੀਨ ਸਿਰਫ 87 ਲੱਖ ਰੁਪਏ \‘ਚ ਵੇਚ ਦਿੱਤੀ, ਜਦਕਿ ਅਸਲ ਕੀਮਤ 3-4 ਕਰੋੜ ਰੁਪਏ ਪ੍ਰਤੀ ਏਕੜ ਸੀ।
ਸ਼ਿਕਾਇਤਕਰਤਾ ਗੁਰਨਾਮ ਸਿੰਘ ਨੇ ਦੱਸਿਆ ਕਿ ਫਰਜ਼ੀ ਰਜਿਸਟਰੀ ਧਨੌਲਾ ਦੇ ਸਿਰਫ਼ ਸੱਤਵੀਂ ਪਾਸ਼ ਕੌਂਸਲਰ ਕੇਵਲ ਸਿੰਘ ਦੇ ਅੰਗਰੇਜ਼ੀ ਵਿੱਚ ਫਰਜ਼ੀ ਦਸਤਖ਼ਤ ਨਾਲ ਕੀਤੀ ਗਈ। ਪਹਿਲੀ ਰਜਿਸਟਰੀ ਵਿੱਚ ਕੇਵਲ ਸਿੰਘ ਨੂੰ ਪੰਜਾਬੀ ਵਿੱਚ ਦਸਤਖ਼ਤ ਕਰਨ ਲਈ ਕਿਹਾ ਗਿਆ ਸੀ, ਪਰ ਦੂਜੀ ਰਜਿਸਟਰੀ ਵਿੱਚ ਉਨ੍ਹਾਂ ਦੇ ਅੰਗਰੇਜ਼ੀ ਵਿੱਚ ਨਕਲੀ ਦਸਤਖ਼ਤ ਕਰਵਾਏ ਗਏ।
ਕੇਵਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸਿਰਫ਼ ਪੰਜਾਬੀ ਵਿੱਚ ਦਸਤਖ਼ਤ ਕਰਦੇ ਹਨ ਅਤੇ ਉਨ੍ਹਾਂ ਦੀ ਅੰਗਰੇਜ਼ੀ ਬਿਲਕੁਲ ਵੀ ਨਹੀਂ ਹੈ। ਉਹਨਾਂ ਨੇ ਇਸ ਮਾਮਲੇ ਨੂੰ ਧੋਖਾਧੜੀ ਕਰਾਰ ਦਿੰਦੇ ਹੋਏ ਦੋਸ਼ ਲਗਾਇਆ ਕਿ ਉਨ੍ਹਾਂ ਨਾਲ ਧੋਖਾ ਕੀਤਾ ਗਿਆ ਹੈ।





