ਕਰੰਟ ਲੱਗਣ ਦੇ ਨਾਲ ਇੱਕ 11 ਸਾਲ ਦੇ ਬੱਚੇ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਮੁਤਾਬਿਕ ਇਸ ਬੱਚੇ ਦੀ ਲੋਹੇ ਦੇ ਗੇਟ ਨੂੰ ਹੇਠ ਲਗਾਉਣ ਦੇ ਕਾਰਨ ਮੌਤ ਹੋਈ ਹੈ। ਜੋ ਕਿ ਕਰੰਟ ਲੱਗਣ ਤੋਂ ਬਾਅਦ ਮਾਰਕੀਟ \‘ਚ ਖੜੇ ਮੀਂਹ ਦੇ ਪਾਣੀ \‘ਚ ਡਿੱਗ ਗਿਆ। ਹਾਲਾਂਕਿ ਸਥਾਨਕ ਲੋਕਾਂ ਨੇ ਉਸ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਬਾਵਜੂਦ ਇਸ ਦੇ ਕਰੰਟ ਦੀ ਹੱਦ ਤੱਕ ਉਸ ਨੂੰ ਲੱਗਿਆ ਕਿ ਕੋਈ ਵੀ ਇਨਸਾਨ ਉਸ ਨੂੰ ਫੜ ਨਾ ਸਕਿਆ ਅਤੇ ਉਸ ਦੀ ਇਸ ਵਿਚਾਲੇ ਜਾਨ ਚਲੀ ਗਈ।

ਪਰਿਵਾਰ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਹੈ। ਧਾਹਾਂ ਮਾਰ-ਮਾਰ ਪਰਿਵਾਰ ਬੱਚੇ ਦੀ ਮੌਤ ਰੋ ਰਿਹਾ ਹੈ। ਤਸਵੀਰਾਂ \‘ਚ ਦੇਖਿਆ ਜਾ ਸਕਦਾ ਹੈ ਕਿ ਇਹ ਹਾਦਸਾ ਪਰਿਵਾਰ ਲਈ ਦੁੱਖਾਂ ਦਾ ਪਹਾੜ ਬਣ ਕੇ ਡਿੱਗਿਆ ਹੈ। ਦਸ ਦਈਏ ਮ੍ਰਿਤਕ ਦੇ ਪਰਿਵਾਰ \‘ਚ ਉਸ ਦੇ ਮਾਤਾ-ਪਿਤਾ, ਚਾਰ ਪਿ ਭੈਣਾਂ ਅਤੇ ਇੱਕ ਛੋਟਾ ਭਰਾ ਹੈ। ਜਿਨ੍ਹਾਂ ਦੇ ਚਿਹਰਿਆਂ \‘ਤੇ ਭਰਾ ਦੇ ਚਲੇ ਜਾਣ ਦਾ ਗਮ ਅਤੇ ਉਦਾਸੀ ਦੇਖਣ ਨੂੰ ਮਿਲ ਰਹੀ ਹੈ।

ਹੁਣ ਬੱਚੇ ਦੇ ਪਰਿਵਾਰ ਦੇ ਵੱਲੋਂ ਪੰਜਾਬ ਸਰਕਾਰ ਕੋਲੋਂ ਪਰਿਵਾਰ ਲਈ ਆਰਥਿਕ ਮੁਆਵਜ਼ਾ ਅਤੇ ਪਰਿਵਾਰ ਦੇ ਕਿਸੇ ਇੱਕ ਮੈਂਬਰ ਲਈ ਸਰਕਾਰੀ ਨੌਕਰੀ ਦੀ ਮੰਗ ਕੀਤੀ। ਇਹ ਹਾਦਸਾ ਦਸ ਦਈਏ ਬਰਨਾਲਾ \‘ਚ ਵਾਪਰਿਆ ਹੈ। ਜਿਥੇ ਬਰਸਾਤ ਦੇ ਕਾਰਨ ਲੋਹੇ ਦੇ ਗੇਟ ਜਾਂ ਫਿਰ ਬਿਜਲੀ ਦੀਆਂ ਤਾਰਾਂ \‘ਚ ਕਰੰਟ ਆਉਣਾ ਸਵਬਾਵਿਕ ਜਿਹੀ ਗੱਲ ਹੈ। ਜਿਸ ਦਾ ਸ਼ਿਕਾਰ ਹੁਣ ਇਹ ਮਾਸੂਮ 11 ਸਾਲ ਦਾ ਬੱਚਾ ਹੋਇਆ ਹੈ। ਜਿਸ ਦੀ ਮੌਤ ਮਗਰੋਂ ਹੁਣ ਪਰਿਵਾਰ \‘ਚ ਸੋਗ ਦੀ ਲਹਿਰ ਹੈ।