ਪੰਜਾਬ ਰਾਜ ਪਾਵਰਕਾਮ ਲਿਮਟਡ ਦੇ ਸੀਐਮਡੀ ਅਜੋਏ ਕੁਮਾਰ ਸਿਨਹਾ (ਆਈਏਐਸ) ਅਤੇ ਡਾਇਰੈਕਟ ਡੀ. ਇੰਦਰਪਾਲ ਸਿੰਘ ਵੱਲੋਂ ਸਾਂਝੇ ਤੌਰ ’ਤੇ 66 ਕੇਵੀ ਸਬ ਸਟੇਸ਼ਨ ਰਮਦਾਸ, 66 ਕੇਵੀ ਸਬ ਸਟੇਸ਼ਨ ਸ਼ਹਿਜ਼ਾਦਾ ਅਤੇ 66 ਕੇਵੀ ਸਬ ਸਟੇਸ਼ਨ ਡੇਰਾ ਬਾਬਾ ਨਾਨਕ ਦਾ ਦੌਰਾ ਕੀਤਾ ਗਿਆ।
ਇਸ ਦੌਰਾਨ ਉਨ੍ਹਾਂ ਵੱਲੋਂ ਹੜ੍ਹਾਂ ਨਾਲ ਬਿਜਲੀ ਘਰਾਂ ਦੇ ਹੋਏ ਨੁਕਸਾਨ ਦਾ ਜਾਇਜਾ ਲਿਆ ਗਿਆ ਅਤੇ ਨਾਲ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਅਧਿਕਾਰੀਆਂ ਨੂੰ ਬਿਜਲੀ ਦੀ ਸਪਲਾਈ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਅਤੇ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਖੇਤਰਾਂ ਵਿਚ ਬਿਜਲੀ ਸਪਲਾਈ ਨੂੰ ਸਮੇਂ ਨਾਲ ਬਹਾਲ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਬਿਜਲੀ ਅਧਿਕਾਰੀ ਖੁਦ ਫੀਲਡ ਵਿਚ ਜਾ ਕੇ ਮੌਕਾ ਵੇਖਣ ਅਤੇ ਸਪਲਾਈ ਦੀ ਬਹਾਲੀ ਸਬੰਧੀ ਢੁਕਵੇਂ ਕਦਮ ਚੁੱਕੇ ਜਾਣ।
ਇਸ ਮੌਕੇ ਉਨ੍ਹਾਂ ਨਾਲ ਰਾਜੀਵ ਪ੍ਰਾਸ਼ਰ ਮੁੱਖ ਇੰਜੀ. ਬਾਰਡਰ ਜੋਨ ਅੰਮ੍ਰਿਤਸਰ, ਬਲਕਾਰ ਸਿੰਘ ਉੱਪ ਮੁੱਖ ਇੰਜੀ. ਸਬ-ਅਰਬਨ ਹਲਕਾ ਅੰਮ੍ਰਿਤਸਰ, ਅਨੀਸ਼ਦੀਪ ਸਿੰਘ ਵਧੀਕ ਨਿਗਰਾਨ ਇੰਜੀ. ਅਜਨਾਲਾ ਮੰਡਲ, ਜਗਤਾਰ ਸਿੰਘ ਸੀਨੀਅਰ ਕਾਰਜਕਾਰੀ ਇੰਜੀ. (ਦਿਹਾਤੀ) ਮੰਡਲ ਬਟਾਲਾ ਅਤੇ ਵੱਖ-ਵੱਖ ਡਵੀਜ਼ਨਾਂ ਦੇ ਐਸਡੀਓ ਸਮੇਤ ਅਨੇਕਾਂ ਅਧਿਕਾਰੀ ਹਾਜ਼ਰ ਰਹੇ।





