ਲੁਧਿਆਣਾ ਦੇ ਦੁਗਰੀ ਇਲਾਕੇ ਵਿੱਚ ਆਲਮਗੀਰ ਬਾਈਪਾਸ ਨੇੜੇ ਸੜਕ ਕਿਨਾਰੇ ਬੋਰੀ ਵਿੱਚੋਂ ਇੱਕ ਔਰਤ ਦੀ ਲਾਸ਼ ਮਿਲਣ ਨਾਲ ਹੜਕੰਪ ਮਚ ਗਿਆ। ਸਥਾਨਕ ਲੋਕਾਂ ਨੇ ਮੰਗਲਵਾਰ ਸਵੇਰੇ ਬੋਰੀ ਵੇਖ ਕੇ ਸ਼ੱਕ ਹੋਣ ‘ਤੇ ਸਰਪੰਚ ਨੂੰ ਸੂਚਿਤ ਕੀਤਾ। ਮੌਕੇ ‘ਤੇ ਪੁਹੁੰਚੀ ਪੁਲਿਸ ਨੇ ਬੋਰੀ ਖੋਲ੍ਹ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਭੇਜਿਆ। ਮੌਤ ਦੀ ਪਹਚਾਨ ਅਜੇ ਤੱਕ ਨਹੀਂ ਹੋ ਸਕੀ ਹੈ, ਪਰ ਸ਼ੁਰੂਆਤੀ ਜਾਂਚ ਵਿੱਚ ਪੁਲਿਸ ਦਾ ਮਨਨਾ ਹੈ ਕਿ ਇਹ ਲਾਸ਼ ਰਾਤ ਦੇ ਸਮੇਂ ਬਾਈਪਾਸ ਨੇੜੇ ਛੱਡੀ ਗਈ ਹੋ ਸਕਦੀ ਹੈ।

ਪੁਲਿਸ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ ਅਤੇ ਔਰਤ ਦੀ ਪਹਚਾਨ ਲਈ ਯਤਨ ਜਾਰੀ ਹਨ। ਮੌਕੇ ਦੀ ਜਾਣਕਾਰੀ ਪੁਲਿਸ ਨੂੰ ਸਵੇਰੇ 10 ਵਜੇ ਮਿਲੀ ਸੀ ਅਤੇ ਜਾਂਚ ਤੁਰੰਤ ਸ਼ੁਰੂ ਕਰ ਦਿੱਤੀ ਗਈ।