ਸੰਗਰੂਰ: ਭਾਰਤੀ ਜਨਤਾ ਪਾਰਟੀ (ਭਾਜਪਾ) ਲਈ ਇੱਕ ਵੱਡਾ ਝਟਕਾ ਤਾਜ਼ਾ ਸਮੇਂ ਵਿੱਚ ਸਾਹਮਣੇ ਆਇਆ ਹੈ। ਭਾਜਪਾ ਦੇ ਕਈ ਅਹਿਮ ਅਹੁਦੇਦਾਰਾਂ ਅਤੇ ਵਰਕਰਾਂ ਨੇ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।
ਇਨ੍ਹਾਂ ਵਿੱਚ ਹਰੀ ਸਿੰਘ (ਸਾਬਕਾ ਚੇਅਰਮੈਨ ਬਲਾਕ ਸੰਮਤੀ ਫੱਗੂਵਾਲਾ), ਸਤਨਾਮ ਸਿੰਘ (ਹਰਦਿੱਤਪੁਰਾ ਜ਼ਿਲ੍ਹਾ ਸਕੱਤਰ), ਅਮਨ ਝਨੇੜੀ (ਜ਼ਿਲ੍ਹਾ ਸਪੋਰਟਸ ਵਿੰਗ ਪ੍ਰਧਾਨ), ਗੁਰਸੇਵਕ ਸਿੰਘ (ਪਿੰਡ ਖੇੜੀ ਗਿੱਲਾਂ), ਟਹਿਲ ਸਿੰਘ (ਪਿੰਡ ਫੱਗੂਵਾਲਾ), ਗੁਲਾਬ ਸਿੰਘ (ਪਿੰਡ ਫੁੰਮਣਵਾਲਾ, ਕਿਸਾਨ ਵਿੰਗ), ਦਵਿੰਦਰ ਸਿੰਘ (ਜ਼ਿਲ੍ਹਾ ਵਾਈਸ ਪ੍ਰੈਜ਼ੀਡੈਂਟ ਸਪੋਰਟਸ ਸੈੱਲ ਸੰਗਰੂਰ), ਮਹਿਕਬੀਰ ਸਿੰਘ (ਜ਼ਿਲ੍ਹਾ ਵਾਈਸ ਪ੍ਰੈਜ਼ੀਡੈਂਟ ਸਪੋਰਟਸ ਸੈੱਲ ਸੰਗਰੂਰ), ਗੁਰਮੁੱਖ ਸਿੰਘ (ਸੈਕਟਰੀ ਸਪੋਰਟਸ ਸੈੱਲ), ਲਵਪ੍ਰੀਤ ਸਿੰਘ ਅਤੇ ਗੁਰਨਾਇਬ ਸਿੰਘ (ਪਿੰਡ ਫੱਗੂਵਾਲਾ) ਸ਼ਾਮਿਲ ਹਨ।
ਕਾਂਗਰਸ ਵਿੱਚ ਸ਼ਾਮਿਲ ਹੋਏ ਇਹ ਆਗੂ ਵਿਜੈ ਇੰਦਰ ਸਿੰਗਲਾ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤੇ ਗਏ। ਉਨ੍ਹਾਂ ਨੇ ਕਿਹਾ ਕਿ ਜਦੋਂ ਲੋਕਾਂ ਤੱਕ "ਵੋਟ ਚੋਰੀ" ਦਾ ਮੁੱਦਾ ਪਹੁੰਚਾਇਆ ਗਿਆ, ਤਾਂ ਭਾਜਪਾ ਦੀ ਅਸਲੀਅਤ ਸਾਹਮਣੇ ਆਈ। ਇਮਾਨਦਾਰ ਆਗੂ ਹੁਣ ਡੁੱਬਦੇ ਜਹਾਜ਼ ਨੂੰ ਛੱਡ ਕੇ ਕਾਂਗਰਸ ਪਰਿਵਾਰ ਵਿੱਚ ਸ਼ਾਮਿਲ ਹੋ ਰਹੇ ਹਨ।
ਉਨ੍ਹਾਂ ਨੇ ਯਕੀਨ ਦਿਵਾਇਆ ਕਿ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਸਾਰੇ ਆਗੂਆਂ ਅਤੇ ਸਾਥੀਆਂ ਦਾ ਮਾਣ-ਸਨਮਾਨ ਯਕੀਨੀ ਬਣਾਇਆ ਜਾਵੇਗਾ।





