ਪਟਿਆਲਾ, 2 ਫਰਵਰੀ : ਪੰਜਾਬ ਵਿਧਾਨ ਸਭਾ ਚੋਣਾਂ ਹਰ ਵਰਗ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਜ਼ਿਲਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਪਟਿਆਲਾ ਸੰਦੀਪ ਹੰਸ ਦੀ ਅਗਵਾਈ ਵਿਚ ਲਗਾਤਾਰ ਵੱਡੇ ਪੱਧਰ ਉਪਰ ਜਾਗਰੂਕਤਾ ਮਹਿੰਮ ਚਲਾਈ ਜਾ ਰਹੀ ਹੈ। ਅੱਜ ਸਥਾਨਕ ਫੋਕਲ ਪਆਇੰਟ ਸਥਿਤ ਧੰਨਾ ਭਗਤ ਸੀਨੀਅਰ ਸਿਟੀਜ਼ਨ ਹੋਮ ਵਿਖੇ ਬਜ਼ਰਗ ਵੋਟਰਾਂ ਦੀ 100 ਫ਼ੀਸਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਜ਼ਿਲਹਾ ਸਵੀਪ ਟੀਮ ਵੱਲੋਂ ਜਾਗਰੂਕਤਾ ਪਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਬਿਰਧ ਆਸ਼ਰਮ ਦੇ 23 ਅਤੇ ਨਜ਼ਦੀਕੀ ਇਲਾਕਿਆਂ ਦੇ ਬਜ਼ਰਗਾਂ ਨੇ ਹਿੱਸਾ ਲਿਆ ਅਤੇ 100 ਪਰਤੀਸ਼ਤ ਵੋਟਾਂ ਦੇ ਭਗਤਾਨ ਦਾ ਪਰਣ ਕੀਤਾ। ਇਸ ਪਰੋਗਰਾਮ ਦੌਰਾਨ ਜ਼ਿਲਹਾ ਨੋਡਲ ਅਫ਼ਸਰ ਸਵੀਪ ਪਰੋ ਗਰਬਖਸ਼ੀਸ਼ ਸਿੰਘ ਅੰਟਾਲ ਅਤੇ ਨੋਡਲ ਅਫ਼ਸਰ ਦਿਵਿਆਂਗਜਨ ਵਰਿੰਦਰ ਸਿੰਘ ਟਿਵਾਣਾ ਨੇ ਵਿਸ਼ੇਸ਼ ਤੌਰ ਉੱਪਰ ਸ਼ਿਰਕਤ ਕੀਤੀ। ਪਰੋ ਅੰਟਾਲ ਨੇ ਦੱਸਿਆ ਕਿ ਜੇਕਰ 80 ਸਾਲ ਤੋਂ ਵਧੇਰੇ ਉਮਰ ਵਾਲੇ ਸੀਨੀਅਰ ਸਿਟੀਜ਼ਨ ਵੋਟ ਪਾਉਣ ਲਈ ਟਰਾਂਸਪੋਰਟ ਜਾਂ ਵੀਹਲ ਚੇਅਰ ਦੀ ਮੰਗ ਕਰਦੇ ਹਨ ਤਾਂ ਉਨਹਾਂ ਨੂੰ ਉਹ ਸਵਿਧਾ ਚੋਣ ਵਾਲੇ ਦਿਨ 20 ਫਰਵਰੀ ਨੂੰ ਸਬੰਧਤ ਰਿਟਰਨਿੰਗ ਅਫ਼ਸਰ ਵੱਲੋਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਮੂਹ ਬੂਥਾਂ ਉੱਪਰ ਆਂਗਣਵਾੜੀ ਵਰਕਰ, ਆਸ਼ਾ ਵਰਕਰ ਅਤੇ ਰਾਸ਼ਟਰੀ ਸੇਵਾ ਯੋਜਨਾ ਦੇ ਵਲੰਟੀਅਰ ਤਾਇਨਾਤ ਕੀਤੇ ਜਾ ਰਹੇ ਹਨ ਜੋ ਇਹਨਾਂ ਨੂੰ ਪੂਰਨ ਸਹਿਯੋਗ ਦੇਣਗੇ ਅਤੇ ਪਹਿਲ ਦੇ ਅਧਾਰ ਉੱਪਰ ਵੋਟ ਪਵਾਉਣਗੇ। ਜ਼ਿਲਹਾ ਨੋਡਲ ਅਧਿਕਾਰੀ ਦਿਵਿਆਂਗਜਨ ਅਤੇ ਜ਼ਿਲਹਾ ਸਮਾਜਿਕ ਸਰੱਖਿਆ ਅਫ਼ਸਰ ਵਰਿੰਦਰ ਟਿਵਾਣਾ ਨੇ ਭਾਰਤੀ ਚੋਣ ਕਮਿਸ਼ਨ ਦੀ ਦਿਵਿਆਂਗਜਨ ਵੋਟਰਾਂ ਲਈ ਮੋਬਾਈਲ ਪ ਪੀ.ਡਬਲਿਊ.ਡੀ ਪ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਅਤੇ ਸੀਨੀਅਰ ਸਿਟੀਜ਼ਨ ਹੋਮ ਦੇ ਪਰਬੰਧਕਾਂ ਨੂੰ ਇਸ ਪ ਦੀ ਵਰਤੋਂ ਦੀ ਟਰੇਨਿੰਗ ਵੀ ਕਰਵਾਈ ਤਾਂ ਜੋ ਬਜ਼ਰਗ ਪੜਹ ਲਿਖ ਨਹੀਂ ਸਕਦੇ ਉਹਨਾਂ ਦੀ ਸਹਾਇਤਾ ਕੀਤੀ ਜਾ ਸਕੇ। ਧੰਨਾ ਭਗਤ ਸੀਨੀਅਰ ਸਿਟੀਜ਼ਨ ਹੋਮ. ਦੇ ਡਾਇਰੈਕਟਰ ਗਰਸੇਵਕ ਸਿੰਘ ਨੇ ਆ ਹੋ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਚੋਣ ਵਾਲੇ ਦਿਨ ਜ਼ਿਲਹਾ ਚੋਣ ਅਫ਼ਸਰ ਨੂੰ ਵਲੰਟੀਅਰ ਅਤੇ ਵੀਹਲ ਚੇਅਰ ਆਦਿ ਦਾ ਸਹਿਯੋਗ ਦੇਣ ਦਾ ਲਾਨ ਕੀਤਾ। ਇਸ ਮੌਕੇ ਵਿਧਾਨ ਸਭਾ ਚੋਣਾਂ ਵਿੱਚ ਬਜ਼ਰਗਾਂ ਲਈ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੇ ਕਾਰਨ ਸੀਨੀਅਰ ਸਿਟੀਜ਼ਨਾਂ ਵਿਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ। ਉਨਹਾਂ ਕਿਹਾ ਕਿ ਹਾਲਤਾਂ ਦੇ ਕਾਰਨ ਉਹ ਬੇਸ਼ੱਕ ਦਿਵਿਆਂਗਜਨ ਜਾਂ ਬਿਰਧ ਅਵਸਥਾ ਵਾਲਾ ਜੀਵਨ ਬਤੀਤ ਕਰ ਰਹੇ ਹਨ ਪਰ ਆਪਣੇ ਲੋਕਤੰਤਰ ਦੀ ਮਜ਼ਬੂਤੀ ਲਈ ਆਪਣੀ ਵੋਟ ਦਾ ਭਗਤਾਨ ਜ਼ਰੂਰ ਕਰਨਗੇ।