ਪਿੰਡ ਬੂਥਗੜ੍ਹ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਨਵ-ਵਿਆਹੇ ਜੋੜੇ ਨੇ ਖੁਦਕੁਸ਼ੀ ਕਰ ਲਈ। ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਪਿੰਡ ਦੀ ਹੀ ਇੱਕ ਔਰਤ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ , ਕਥਿਤ ਬਲੈਕਮੇਲਿੰਗ ਅਤੇ ਮਾਨਸਿਕ ਤੰਗ-ਪਰੇਸ਼ਾਨੀ ਕਾਰਣ ਇਹ ਕਦਮ ਚੁਕਿਆ ।

ਜਾਣਕਾਰੀ ਮੁਤਾਬਕ, 30 ਸਾਲਾਂ ਦੇ ਗੁਰਕਰਮਦੀਪ ਸਿੰਘ ਭੱਟੀ, ਜੋ ਕਿ ਪੇਸ਼ੇ ਵੱਜੋਂ ਆਰਕੀਟੈਕਟ ਸੀ ਅਤੇ ਵਿਦੇਸ਼ ਚ ਰਹਿ ਕੇ ਵੀ ਆਏ ਸੀ , ਗੁਰਕਰਮਦੀਪ ਸਿੰਘ ਦੇ ਵਲੋਂ ਘਰ ਵਿੱਚ ਮੌਜੂਦ ਜ਼ਹਿਰੀਲੀ ਦਵਾਈ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਆਪਣੇ ਪਤੀ ਦੀ ਮੌਤ ਦਾ ਸਦਮਾ ਨਾ ਸਹਾਰ ਸਕਣ ਕਾਰਨ, 23 ਸਾਲਾਂ ਦੀ ਉਸਦੀ ਪਤਨੀ ਜੈਸਮੀਨ ਨਾਗਰਾ ਨੇ ਵੀ ਕੁਝ ਸਮੇਂ ਬਾਅਦ, ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ। ਦੋਵਾਂ ਦਾ ਕਰੀਬ ਚਾਰ ਮਹੀਨੇ ਪਹਿਲਾਂ ਹੀ ਪ੍ਰੇਮ ਵਿਆਹ ਹੋਇਆ ਸੀ। ਇਸ ਦੁਖਦਾਈ ਘਟਨਾ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਮਾਹੌਲ ਬਣਾ ਦਿੱਤਾ ।

ਪਰਿਵਾਰ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਵਿਆਹ ਤੋਂ ਪਹਿਲਾਂ ਦੀ ਜਾਣ-ਪਛਾਣ ਦੇ ਆਧਾਰ ’ਤੇ ਪਿੰਡ ਦੀ ਨਵਜੋਤ ਕੌਰ ਉਰਫ਼ ਦੀਪ ਵੱਲੋਂ ਗੁਰਕਰਮਦੀਪ ਸਿੰਘ ਨੂੰ ਲਗਾਤਾਰ ਬਲੈਕਮੇਲ ਕੀਤਾ ਜਾਂਦਾ ਸੀ, ਪੈਸਿਆਂ ਦੀ ਮੰਗ ਕੀਤੀ ਜਾਂਦੀ ਸੀ ਅਤੇ ਮਾਨਸਿਕ ਦਬਾਅ ਬਣਾਇਆ ਜਾਂਦਾ ਸੀ। ਪਰਿਵਾਰ ਅਨੁਸਾਰ ਇਸੇ ਤੰਗ-ਪਰੇਸ਼ਾਨੀ ਕਾਰਨ ਨੌਜਵਾਨ ਨੇ ਇਹ ਕਦਮ ਚੁੱਕਿਆ।

ਇਸ ਸਬੰਧੀ ਥਾਣਾ ਸਦਰ ਖੰਨਾ ਵੱਲੋਂ ਮ੍ਰਿਤਕ ਦੀ ਮਾਤਾ ਛਿੰਦਰਪਾਲ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਨਾਮਜ਼ਦ ਔਰਤ ਦੀ ਭਾਲ ਕੀਤੀ ਜਾ ਰਹੀ ਹੈ। ਪੋਸਟਮਾਰਟਮ ਤੋਂ ਬਾਅਦ ਦੋਵਾਂ ਦਾ ਅੰਤਿਮ ਸਸਕਾਰ ਇਕੱਠਿਆਂ ਕੀਤਾ ਗਿਆ, ਜਿੱਥੇ ਹਰੇਕ ਅੱਖ ਨਮ ਹੋ ਗਈ ਅਤੇ ਪੂਰਾ ਮਾਹੌਲ ਗਹਿਰੇ ਸੋਗ ਵਿੱਚ ਡੁੱਬ ਗਿਆ।