ਭਾਰਤੀ ਮਹਿਲਾ ਹਾਕੀ ਟੀਮ ਨੇ ਐੱਫਆਈਐੱਚ ਮਹਿਲਾ ਵਿਸ਼ਵ ਕੱਪ ਦੇ ਦੂਜੇ ਮੁਕਾਬਲੇ ਵਿੱਚ ਦੱਖਣੀ ਅਫਰੀਕਾ ਨੂੰ 6-1 ਨਾਲ ਹਰਾ ਕੇ ਟੂਰਨਾਮੈਂਟ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਇਹ ਵਿਸ਼ਵ ਕੱਪ ਵਿੱਚ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਹੈ। ਭਾਰਤ ਵੱਲੋਂ ਸੁਨੇਲਿਤਾ ਟੋਪੋ, ਨਵਨੀਤ ਕੌਰ, ਸੁਸ਼ੀਲਾ ਚਾਨੂ, ਦੀਪਿਕਾ, ਲਾਲਰੇਮਸਿਆਮੀ ਅਤੇ ਸਾਕਸ਼ੀ ਰਾਣੀ ਨੇ ਗੋਲ ਕੀਤੇ। ਦੱਖਣੀ ਅਫਰੀਕਾ ਵੱਲੋਂ ਚੌਥੇ ਕੁਆਰਟਰ ਵਿੱਚ ਕਾਇਲਾ ਡੀ ਵਾਲ ਨੇ ਇਕਲੌਤਾ ਗੋਲ ਕੀਤਾ। ਭਾਰਤ ਨੇ ਇਸ ਤੋਂ ਪਹਿਲਾਂ ਆਪਣੇ ਪਹਿਲੇ ਮੈਚ ਵਿੱਚ ਓਲੰਪਿਕ ਚਾਂਦੀ ਤਮਗਾ ਜੇਤੂ ਚੀਨ ਨੂੰ 2-2 ਦੀ ਬਰਾਬਰੀ ’ਤੇ ਰੋਕਿਆ ਸੀ। ਹੁਣ ਭਾਰਤੀ ਟੀਮ ਆਪਣੇ ਅਗਲੇ ਮੁਕਾਬਲੇ ਵਿੱਚ ਇੰਗਲੈਂਡ ਦਾ ਸਾਹਮਣਾ ਕਰੇਗੀ।