ਰੇਲਵੇ ਵਿੱਚ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ Northern Railway ਨੇ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਰੇਲਵੇ ਰਿਕਰੂਟਮੈਂਟ ਸੈੱਲ (RRC), ਨਾਰਦਰਨ ਰੇਲਵੇ ਵੱਲੋਂ ਸਕਾਊਟਸ ਅਤੇ ਗਾਈਡਜ਼ ਕੋਟੇ ਤਹਿਤ Group-C (Level-2) ਅਤੇ Group-D (Level-1) ਦੀਆਂ ਅਸਾਮੀਆਂ ਭਰੀਆਂ ਜਾਣਗੀਆਂ। ਯੋਗ ਉਮੀਦਵਾਰ 6 ਨਵੰਬਰ ਤੋਂ 6 ਦਸੰਬਰ 2026 ਤੱਕ ਅਧਿਕਾਰਤ ਵੈੱਬਸਾਈਟ rrcnr.org ਰਾਹੀਂ ਆਨਲਾਈਨ ਅਪਲਾਈ ਕਰ ਸਕਦੇ ਹਨ।
Group-C ਲਈ ਉਮੀਦਵਾਰ ਦਾ 12ਵੀਂ ਪਾਸ ਜਾਂ 10ਵੀਂ ਦੇ ਨਾਲ ITI/ਅਪ੍ਰੈਂਟਿਸਸ਼ਿਪ ਹੋਣਾ ਲਾਜ਼ਮੀ ਹੈ, ਜਦਕਿ Group-D ਲਈ 10ਵੀਂ ਦੇ ਨਾਲ ITI ਜਾਂ ਅਪ੍ਰੈਂਟਿਸਸ਼ਿਪ ਦੀ ਯੋਗਤਾ ਮੰਗੀ ਗਈ ਹੈ। ਇਸ ਤੋਂ ਇਲਾਵਾ, ਉਮੀਦਵਾਰ ਕੋਲ President Scout/Guide/Rover/Ranger ਜਾਂ Himalayan Wood Badge (HWB) ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ। ਉਮੀਦਵਾਰ ਪਿਛਲੇ ਪੰਜ ਸਾਲਾਂ ਤੋਂ ਕਿਸੇ ਸਕਾਊਟ ਸੰਗਠਨ ਦਾ ਸਰਗਰਮ ਮੈਂਬਰ ਹੋਵੇ ਅਤੇ ਉਸ ਨੇ ਰਾਸ਼ਟਰੀ ਜਾਂ ਆਲ ਇੰਡੀਆ ਰੇਲਵੇ ਪੱਧਰ ਦੇ ਦੋ ਅਤੇ ਰਾਜ ਪੱਧਰ ਦੇ ਦੋ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ ਹੋਵੇ। ਸਰਗਰਮ ਮੈਂਬਰਸ਼ਿਪ ਦਾ ਸਰਟੀਫਿਕੇਟ Annexure-I ਅਨੁਸਾਰ ਹੋਣਾ ਲਾਜ਼ਮੀ ਹੈ।
Level-2 ਦੀਆਂ ਅਸਾਮੀਆਂ ਲਈ ਉਮਰ ਹੱਦ 18 ਤੋਂ 30 ਸਾਲ ਅਤੇ Level-1 ਲਈ 18 ਤੋਂ 33 ਸਾਲ ਰੱਖੀ ਗਈ ਹੈ। ਉਮਰ ਦੀ ਗਣਨਾ 1 ਜਨਵਰੀ 2027 ਦੇ ਆਧਾਰ ’ਤੇ ਹੋਵੇਗੀ। ਰਾਖਵੀਆਂ ਸ਼੍ਰੇਣੀਆਂ ਨੂੰ ਨਿਯਮਾਂ ਅਨੁਸਾਰ ਉਮਰ ਵਿੱਚ ਛੋਟ ਮਿਲੇਗੀ। CBT ਰਾਹੀਂ ਹੋਵੇਗੀ ਚੋਣ ਉਮੀਦਵਾਰਾਂ ਦੀ ਚੋਣ ਕੰਪਿਊਟਰ ਆਧਾਰਿਤ ਟੈਸਟ (CBT) ਅਤੇ ਮੈਡੀਕਲ ਜਾਂਚ ਦੇ ਆਧਾਰ ’ਤੇ ਕੀਤੀ ਜਾਵੇਗੀ। ਦੋਵੇਂ ਪੜਾਅ ਸਫਲਤਾਪੂਰਵਕ ਪਾਰ ਕਰਨ ਵਾਲੇ ਉਮੀਦਵਾਰਾਂ ਨੂੰ ਨਿਯਮਾਂ ਅਨੁਸਾਰ ਨਿਯੁਕਤੀ ਦਿੱਤੀ ਜਾਵੇਗੀ।
ਅਰਜ਼ੀ ਫੀਸ ਜਨਰਲ ਵਰਗ ਲਈ ਅਰਜ਼ੀ ਫੀਸ 500 ਰੁਪਏ ਅਤੇ SC/ST, OBC ਤੇ ਮਹਿਲਾ ਉਮੀਦਵਾਰਾਂ ਲਈ 250 ਰੁਪਏ ਰੱਖੀ ਗਈ ਹੈ। CBT-1 ਵਿੱਚ ਸ਼ਾਮਲ ਹੋਣ ਤੋਂ ਬਾਅਦ ਜਨਰਲ ਵਰਗ ਦੇ ਉਮੀਦਵਾਰਾਂ ਨੂੰ 400 ਰੁਪਏ ਅਤੇ SC/ST ਤੇ ਮਹਿਲਾ ਉਮੀਦਵਾਰਾਂ ਨੂੰ ਪੂਰੀ ਫੀਸ ਵਾਪਸ ਕੀਤੀ ਜਾਵੇਗੀ। ਚਾਹਵਾਨ ਉਮੀਦਵਾਰ ਅਰਜ਼ੀ ਦੇਣ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ ’ਤੇ ਜਾਰੀ ਭਰਤੀ ਨੋਟੀਫਿਕੇਸ਼ਨ ਵਿੱਚ ਯੋਗਤਾ, ਸ਼ਰਤਾਂ ਅਤੇ ਦਸਤਾਵੇਜ਼ਾਂ ਦੀ ਪੂਰੀ ਜਾਣਕਾਰੀ ਜ਼ਰੂਰ ਪੜ੍ਹ ਲੈਣ।





