ਅਰਬਨ ਅਸਟੇਟ ਫੇਜ਼-2 ਦੇ ਲਾਲ ਕੁਆਰਟਰ ਇਲਾਕੇ ਵਿੱਚ ਦੀਵਾਲੀ ਦੀ ਰਾਤ ਗੁਆਂਢੀਆਂ ਵਿਚਾਲੇ ਹੋਏ ਝਗੜੇ ਦੌਰਾਨ ਬਚਾਅ ਕਰਨ ਪਹੁੰਚਿਆ ਇੱਕ ਵਿਅਕਤੀ ਗੰਡਾਸੀ ਦੇ ਹਮਲੇ ਵਿੱਚ ਗੰਭੀਰ ਜ਼ਖ਼ਮੀ ਹੋ ਗਿਆ। ਹਮਲੇ ਵਿੱਚ ਉਸ ਦਾ ਖੱਬਾ ਹੱਥ ਗੁੱਟ ਕੋਲੋਂ ਕੱਟ ਕੇ ਵੱਖ ਹੋ ਗਿਆ। ਘਟਨਾ ਵਿੱਚ ਦੋ ਹੋਰ ਵਿਅਕਤੀ ਵੀ ਜ਼ਖ਼ਮੀ ਹੋਏ ਹਨ।

ਜਾਣਕਾਰੀ ਅਨੁਸਾਰ, ਝਗੜੇ ਨੂੰ ਰੋਕਣ ਲਈ ਵਿਚਕਾਰ ਪਹੁੰਚੇ ਵਿਅਕਤੀ ’ਤੇ ਹਮਲਾਵਰਾਂ ਨੇ ਗੰਡਾਸੀ ਨਾਲ ਵਾਰ ਕਰ ਦਿੱਤਾ। ਜ਼ਖ਼ਮੀ ਨੂੰ ਹੱਥ ਦੁਬਾਰਾ ਜੋੜਨ ਦੀ ਕੋਸ਼ਿਸ਼ ਲਈ ਵੱਖ-ਵੱਖ ਹਸਪਤਾਲਾਂ ਵਿੱਚ ਲਿਜਾਇਆ ਗਿਆ, ਪਰ ਡਾਕਟਰ ਹੱਥ ਜੋੜਨ ਵਿੱਚ ਕਾਮਯਾਬ ਨਹੀਂ ਹੋ ਸਕੇ। ਫਿਲਹਾਲ ਜ਼ਖ਼ਮੀ ਨੂੰ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਦਕਿ ਹੋਰ ਦੋ ਜ਼ਖ਼ਮੀਆਂ ਦਾ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ।