ਪੰਜਾਬੀ ਸੰਗੀਤ ਜਗਤ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਸਪੀਡ ਰਿਕਾਰਡਸ ਦੇ ਮਾਲਕ ਦਿਨੇਸ਼ ਔਲਕ ਆਪਣੇ ਪੁੱਤਰ ਦਿਵਿਤ ਔਲਕ ਦੀਆਂ ਅਸਥੀਆਂ ਲੈ ਕੇ ਹਰਿਦੁਆਰ ਪਹੁੰਚੇ। ਇਸ ਮੌਕੇ ਪੰਜਾਬੀ ਗਾਇਕ ਜੈਜ਼ੀ ਬੀ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੇ।
ਇਸ ਦੌਰਾਨ ਜੈਜ਼ੀ ਬੀ ਨੇ ਦਿਵਿਤ ਨੂੰ ਯਾਦ ਕਰਦਿਆਂ ਸੋਸ਼ਲ ਮੀਡੀਆ ’ਤੇ ਭਾਵੁਕ ਪੋਸਟ ਸਾਂਝੀ ਕੀਤੀ। ਉਨ੍ਹਾਂ ਨੇ ਪਿਛਲੇ 18 ਸਾਲਾਂ ਦੌਰਾਨ ਦਿਵਿਤ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਲਿਖਿਆ ਕਿ ਉਹ ਹਮੇਸ਼ਾ ਉਨ੍ਹਾਂ ਦੇ ਦਿਲਾਂ ਵਿੱਚ ਜਿਉਂਦਾ ਰਹੇਗਾ।
ਜੈਜ਼ੀ ਬੀ ਨੇ ਲਿਖਿਆ, “ਸਾਡੇ ਪਿਆਰੇ ਪੁੱਤਰ ਦਿਵਿਤ ਨਾਲ ਆਖਰੀ ਸਫ਼ਰ। ਤੁਸੀਂ ਹਮੇਸ਼ਾ ਸਾਡੇ ਦਿਲਾਂ ਵਿੱਚ ਜਿਉਂਦੇ ਰਹੋਗੇ। ਪਿਛਲੇ 18 ਸਾਲਾਂ ਦੌਰਾਨ ਤੁਹਾਡੇ ਨਾਲ ਬਣੀਆਂ ਯਾਦਾਂ ਅਸੀਂ ਹਮੇਸ਼ਾ ਸਾਂਭ ਕੇ ਰੱਖਾਂਗੇ।”
ਗਾਇਕ ਨੇ ਦਿਵਿਤ ਨੂੰ ਊਰਜਾਵਾਨ ਅਤੇ ਸਕਾਰਾਤਮਕ ਸੋਚ ਵਾਲਾ ਇਨਸਾਨ ਦੱਸਦਿਆਂ ਕਿਹਾ ਕਿ ਉਸ ਨੇ ਆਪਣੀ ਮੌਜੂਦਗੀ ਨਾਲ ਦੁਨੀਆ ਭਰ ਦੇ ਕਈ ਲੋਕਾਂ ਦੇ ਦਿਲਾਂ ਵਿੱਚ ਖ਼ਾਸ ਜਗ੍ਹਾ ਬਣਾਈ ਸੀ। ਉਨ੍ਹਾਂ ਨੇ ਪੋਸਟ ਦੇ ਅਖੀਰ ਵਿੱਚ ਲਿਖਿਆ, “ਅਸੀਂ ਤੁਹਾਨੂੰ ਹਮੇਸ਼ਾ ਪਿਆਰ ਕਰਦੇ ਰਹਾਂਗੇ, ਪੁੱਤਰ। ਵਾਹਿਗੁਰੂ ਤੁਹਾਡੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ।”





