ਸਮਾਰਟਫੋਨ ਨਿਰਮਾਤਾ ਕੰਪਨੀ Motorola ਆਪਣੇ ਨਵੇਂ ਬੁੱਕ-ਸਟਾਈਲ ਫੋਲਡੇਬਲ ਸਮਾਰਟਫੋਨ Razr Flex 2027 ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਆਉਣ ਵਾਲੇ ਫੋਨ ਦਾ ਸਪੋਰਟ ਪੇਜ ਕੰਪਨੀ ਦੀ ਆਸਟ੍ਰੇਲੀਆਈ ਵੈੱਬਸਾਈਟ ’ਤੇ ਲਾਈਵ ਹੋ ਗਿਆ ਹੈ। ਹਾਲਾਂਕਿ, ਕੰਪਨੀ ਨੇ ਅਜੇ ਤੱਕ ਇਸ ਦੀ ਲਾਂਚ ਡੇਟ ਅਤੇ ਫੀਚਰਜ਼ ਬਾਰੇ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਲੀਕ ਹੋਈ ਜਾਣਕਾਰੀ ਮੁਤਾਬਕ, Motorola Razr Flex 2027 ਵਿੱਚ 6.92 ਇੰਚ ਦੀ ਇਨਰ ਫੋਲਡੇਬਲ ਸਕ੍ਰੀਨ ਅਤੇ 4.97 ਇੰਚ ਦੀ ਕਵਰ ਡਿਸਪਲੇਅ ਦਿੱਤੀ ਜਾ ਸਕਦੀ ਹੈ। ਇਸ ਦਾ ਡਿਜ਼ਾਈਨ ਚੌੜਾ ਅਤੇ ਪਾਸਪੋਰਟ ਵਰਗਾ ਹੋਣ ਦੀ ਸੰਭਾਵਨਾ ਹੈ।
50MP ਦੇ ਦੋ ਕੈਮਰੇ ਅਤੇ 5000mAh ਬੈਟਰੀ ਸੰਭਾਵੀ ਫੀਚਰਜ਼ ਮੁਤਾਬਕ, ਫੋਨ ਵਿੱਚ 50 ਮੈਗਾਪਿਕਸਲ ਦੇ ਦੋ ਰੀਅਰ ਕੈਮਰੇ ਅਤੇ 5,000mAh ਦੀ ਬੈਟਰੀ ਮਿਲ ਸਕਦੀ ਹੈ। ਇਸ ਤੋਂ ਇਲਾਵਾ ਡਿਵਾਈਸ ਵਿੱਚ Snapdragon 8 Gen 5 ਪ੍ਰੋਸੈਸਰ, 12GB ਰੈਮ ਅਤੇ Android 17 ਦਿੱਤਾ ਜਾ ਸਕਦਾ ਹੈ। ਫੋਨ ਨੂੰ IP48 ਅਤੇ IP49 ਰੇਟਿੰਗ ਦੇ ਨਾਲ ਦੋ ਰੰਗਾਂ Dark Botanical Garden ਅਤੇ Coriander ਵਿੱਚ ਪੇਸ਼ ਕੀਤੇ ਜਾਣ ਦੀ ਉਮੀਦ ਹੈ।
Motorola ਦੀ ਆਸਟ੍ਰੇਲੀਆਈ ਵੈੱਬਸਾਈਟ ’ਤੇ ਫੋਨ ਦਾ ਸਪੋਰਟ ਪੇਜ ਅਤੇ ਸਕਿਓਰਿਟੀ ਅਪਡੇਟ ਸੈਕਸ਼ਨ ਦਿਖਾਈ ਦੇ ਰਿਹਾ ਹੈ। ਹਾਲਾਂਕਿ, ਇਸ ਵਿੱਚ ਦਿੱਤੀ ਅਗਸਤ 2024 ਦੀ ਲਾਂਚ ਡੇਟ ਅਤੇ ਅਗਸਤ 2029 ਤੱਕ ਦੇ ਸੁਰੱਖਿਆ ਅਪਡੇਟਾਂ ਦੀ ਜਾਣਕਾਰੀ ਨੂੰ ਪਲੇਸਹੋਲਡਰ ਮੰਨਿਆ ਜਾ ਰਿਹਾ ਹੈ। ਇਸ ਲਈ ਇਨ੍ਹਾਂ ਵੇਰਵਿਆਂ ਨੂੰ ਫੋਨ ਦੀ ਅਸਲ ਲਾਂਚ ਜਾਂ ਸਾਫਟਵੇਅਰ ਸਪੋਰਟ ਦੀ ਪੁਸ਼ਟੀ ਨਹੀਂ ਮੰਨਿਆ ਜਾ ਸਕਦਾ।





