ਸਮਾਰਟਫੋਨ ਬਾਜ਼ਾਰ ਵਿੱਚ ਵੱਡੀ ਬੈਟਰੀ ਅਤੇ ਨਵੇਂ ਡਿਜ਼ਾਈਨ ਵਾਲੇ ਫੋਨਾਂ ਦੀ ਦੌੜ ਵਿਚਕਾਰ Honor ਆਪਣਾ ਪਹਿਲਾ Wide-Screen ਸਮਾਰਟਫੋਨ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਲੀਕ ਹੋਈ ਜਾਣਕਾਰੀ ਮੁਤਾਬਕ ਇਸ ਫੋਨ ਵਿੱਚ 8,000mAh ਜਾਂ ਇਸ ਤੋਂ ਵੱਧ ਸਮਰੱਥਾ ਵਾਲੀ ਬੈਟਰੀ ਦਿੱਤੀ ਜਾ ਸਕਦੀ ਹੈ। ਟਿਪਸਟਰ Digital Chat Station ਅਨੁਸਾਰ ਫੋਨ ਵਿੱਚ 6.39 ਇੰਚ ਦੀ OLED ਡਿਸਪਲੇਅ ਹੋ ਸਕਦੀ ਹੈ, ਜਿਸ ਦਾ ਆਸਪੈਕਟ ਰੇਸ਼ੋ 16:9.5 ਹੋਣ ਦੀ ਉਮੀਦ ਹੈ। ਇਸ ਦਾ ਸਕ੍ਰੀਨ ਡਿਜ਼ਾਈਨ Huawei Pura X View ਵਰਗਾ ਦੱਸਿਆ ਜਾ ਰਿਹਾ ਹੈ। ਵੱਡੀ ਬੈਟਰੀ ਕਾਰਨ ਫੋਨ ਦੀ ਮੋਟਾਈ ਅਤੇ ਭਾਰ ਵਧਣ ਦੀ ਸੰਭਾਵਨਾ ਵੀ ਹੈ।

ਕੈਮਰਾ ਸੈਗਮੈਂਟ ਵਿੱਚ ਇਸ ਫੋਨ ਦੇ 200MP ਟ੍ਰਿਪਲ ਰੀਅਰ ਕੈਮਰਾ ਸੈੱਟਅੱਪ ਨਾਲ ਆਉਣ ਦੀ ਚਰਚਾ ਹੈ। ਇਸ ਵਿੱਚ ਵੱਡਾ ਕੈਮਰਾ ਸੈਂਸਰ ਅਤੇ ਪੈਰੀਸਕੋਪ ਟੈਲੀਫੋਟੋ ਲੈਂਸ ਵੀ ਮਿਲ ਸਕਦਾ ਹੈ। ਹਾਲਾਂਕਿ, 200MP ਸੈਂਸਰ ਦੀ ਵਰਤੋਂ ਪ੍ਰਾਇਮਰੀ ਜਾਂ ਟੈਲੀਫੋਟੋ ਕੈਮਰੇ ਵਜੋਂ ਹੋਵੇਗੀ, ਇਹ ਅਜੇ ਸਪੱਸ਼ਟ ਨਹੀਂ ਹੈ। ਇਸ ਤੋਂ ਇਲਾਵਾ, ਫੋਨ ਦੇ ਸ਼ੁਰੂਆਤੀ ਇੰਜੀਨੀਅਰਿੰਗ ਸੈਂਪਲ ਵਿੱਚ Snapdragon ਪ੍ਰੋਸੈਸਰ ਦੀ ਜਾਂਚ ਕੀਤੇ ਜਾਣ ਦੀ ਜਾਣਕਾਰੀ ਹੈ, ਪਰ ਚਿੱਪਸੈੱਟ ਦਾ ਨਾਮ ਸਾਹਮਣੇ ਨਹੀਂ ਆਇਆ। Huawei ਤੋਂ ਬਾਅਦ Oppo ਵੀ ਵਾਈਡ-ਸਕ੍ਰੀਨ ਸਮਾਰਟਫੋਨ ਬਾਜ਼ਾਰ ਵਿੱਚ ਉਤਰ ਸਕਦਾ ਹੈ। ਇਸ ਦੌਰਾਨ Honor 700 ਸੀਰੀਜ਼ ਬਾਰੇ ਵੀ 9,000mAh ਬੈਟਰੀ ਅਤੇ 200MP ਮੁੱਖ ਕੈਮਰੇ ਵਰਗੇ ਫੀਚਰਜ਼ ਦੀ ਚਰਚਾ ਹੈ।