ਅਕਸਰ ਛੁੱਟੀਆਂ ਜਾਂ ਕਿਸੇ ਜ਼ਰੂਰੀ ਕੰਮ ਵਿੱਚ ਰੁੱਝੇ ਹੋਣ ਕਾਰਨ ਲੋਕ ਆਪਣੀਆਂ ਈਮੇਲਾਂ ਦਾ ਸਮੇਂ ਸਿਰ ਜਵਾਬ ਨਹੀਂ ਦੇ ਪਾਉਂਦੇ। ਅਜਿਹੀ ਸਥਿਤੀ ਵਿੱਚ Gmail ਦਾ Vacation Responder ਫੀਚਰ ਕਾਫ਼ੀ ਲਾਭਦਾਇਕ ਸਾਬਤ ਹੋ ਸਕਦਾ ਹੈ। ਇਸ ਦੀ ਮਦਦ ਨਾਲ ਤੁਹਾਡੇ ਕੋਲ ਆਉਣ ਵਾਲੀਆਂ ਈਮੇਲਾਂ ਦਾ ਜਵਾਬ ਆਪਣੇ ਆਪ ਭੇਜਿਆ ਜਾ ਸਕਦਾ ਹੈ।

ਇਸ ਫੀਚਰ ਰਾਹੀਂ ਯੂਜ਼ਰ ਪਹਿਲਾਂ ਹੀ ਇੱਕ ਆਟੋ-ਰਿਪਲਾਈ ਸੁਨੇਹਾ ਤਿਆਰ ਕਰ ਸਕਦੇ ਹਨ, ਜਿਸ ਵਿੱਚ ਆਪਣੀ ਗੈਰ-ਮੌਜੂਦਗੀ ਅਤੇ ਵਾਪਸੀ ਦੀ ਤਰੀਕ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਇਸ ਦੇ ਨਾਲ ਕਿਸੇ ਹੋਰ ਵਿਅਕਤੀ ਦਾ ਸੰਪਰਕ ਨੰਬਰ ਜਾਂ ਈਮੇਲ ਵੀ ਸਾਂਝੀ ਕੀਤੀ ਜਾ ਸਕਦੀ ਹੈ, ਤਾਂ ਜੋ ਜ਼ਰੂਰੀ ਕੰਮ ਲਈ ਉਸ ਨਾਲ ਸੰਪਰਕ ਕੀਤਾ ਜਾ ਸਕੇ।

ਕੀ ਹੈ Gmail ਦਾ Vacation Responder?

Vacation Responder Gmail ਦਾ ਆਟੋ-ਰਿਪਲਾਈ ਫੀਚਰ ਹੈ। ਇਸ ਰਾਹੀਂ ਤੁਸੀਂ ਆਪਣੀ ਗੈਰ-ਮੌਜੂਦਗੀ ਦੌਰਾਨ ਆਉਣ ਵਾਲੀਆਂ ਈਮੇਲਾਂ ਲਈ ਪਹਿਲਾਂ ਤੋਂ ਜਵਾਬ ਸੈੱਟ ਕਰ ਸਕਦੇ ਹੋ। ਇਸ ਵਿੱਚ ਸ਼ੁਰੂਆਤ ਅਤੇ ਸਮਾਪਤੀ ਦੀਆਂ ਤਰੀਕਾਂ, ਈਮੇਲ ਦਾ ਵਿਸ਼ਾ ਅਤੇ ਸੁਨੇਹਾ ਆਪਣੀ ਲੋੜ ਮੁਤਾਬਕ ਤੈਅ ਕੀਤਾ ਜਾ ਸਕਦਾ ਹੈ।

  • ਖ਼ਾਸ ਗੱਲ ਇਹ ਹੈ ਕਿ ਯੂਜ਼ਰ ਇਸ ਆਟੋ-ਰਿਪਲਾਈ ਨੂੰ ਸਿਰਫ਼ ਆਪਣੀ ਕਾਂਟੈਕਟ ਲਿਸਟ ਵਿੱਚ ਮੌਜੂਦ ਲੋਕਾਂ ਤੱਕ ਵੀ ਸੀਮਤ ਕਰ ਸਕਦੇ ਹਨ। ਇਸ ਲਈ ਕਿਸੇ ਥਰਡ-ਪਾਰਟੀ ਐਪ ਦੀ ਲੋੜ ਨਹੀਂ ਪੈਂਦੀ। ਕਿਵੇਂ ਚਾਲੂ ਕਰੀਏ ਇਹ ਫੀਚਰ? Gmail ਵਿੱਚ Vacation Responder ਚਾਲੂ ਕਰਨ ਲਈ ਇਹ ਕਦਮ ਅਪਣਾਓ:
  • ਆਪਣੇ ਕੰਪਿਊਟਰ ਜਾਂ ਲੈਪਟਾਪ ’ਤੇ Gmail ਖੋਲ੍ਹੋ।
  • ਉੱਪਰ ਸੱਜੇ ਪਾਸੇ Settings ਦੇ ਆਈਕਨ ’ਤੇ ਕਲਿੱਕ ਕਰੋ।
  • See all settings ਦਾ ਵਿਕਲਪ ਚੁਣੋ।
  • General ਟੈਬ ਵਿੱਚ ਹੇਠਾਂ ਵੱਲ ਸਕ੍ਰੋਲ ਕਰੋ।
  • Vacation Responder ਸੈਕਸ਼ਨ ਵਿੱਚ ਜਾ ਕੇ ਇਸ ਨੂੰ ON ਕਰੋ।
  • ਛੁੱਟੀਆਂ ਦੀ ਸ਼ੁਰੂਆਤ ਅਤੇ ਸਮਾਪਤੀ ਦੀਆਂ ਤਰੀਕਾਂ ਦਰਜ ਕਰੋ।
  • Subject ਅਤੇ Message ਵਿੱਚ ਆਪਣਾ ਆਟੋ-ਰਿਪਲਾਈ ਸੁਨੇਹਾ ਲਿਖੋ।
  • ਲੋੜ ਅਨੁਸਾਰ ਸਿਰਫ਼ Contacts ਨੂੰ ਜਵਾਬ ਭੇਜਣ ਵਾਲਾ ਵਿਕਲਪ ਚੁਣੋ।
  • ਅਖੀਰ ਵਿੱਚ Save Changes ’ਤੇ ਕਲਿੱਕ ਕਰੋ।