ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਪ੍ਰਭਦੀਪ ਸਿੰਘ ਨੇ ਆਪਣੇ ਨੌਕਰੀ ਛੱਡ ਸਿਆਸਤ ਵਿੱਚ ਐਂਟਰੀ ਕਰਨ ਦਾ ਮਨ ਬਣਾ ਲਿਆ ਹੈ | ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣਗੇ | ਸੁਖਬੀਰ ਸਿੰਘ ਬਾਦਲ ਪ੍ਰਭਦੀਪ ਸਿੰਘ ਨੂੰ ਸ਼ਾਮਲ ਕਰਵਾਉਣ ਰਾਏਕੋਟ ਹਲਕੇ ਦੇ ਪਿੰਡ ਨੱਥੋਵਾਲ ਵਿਖੇ 13 ਨਵੰਬਰ ਨੂੰ ਪਹੁੰਚ ਰਹੇ ਹਨ | ਪ੍ਰਭਦੀਪ ਸਿੰਘ ਰਾਏਕੋਟ ਹਲਕੇ ਦੇ ਪਿੰਡ ਨੱਥੋਵਾਲ ਦੇ ਜੰਮਪਲ ਹਨ ਅਤੇ ਉਹਨਾਂ ਦੇ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਹਲਕੇ ਵਿੱਚ ਨੌਜਵਾਨ ਅਤੇ ਪੜ੍ਹਿਆ ਲਿਖਿਆ ਉਮੀਦਵਾਰ ਮਿਲ ਗਿਆ ਹੈ |
ਸਰਕਾਰੀ ਨੌਕਰੀ ਛੱਡ ਵੱਡੇ ਅਫ਼ਸਰ ਨੇ ਕੀਤੀ ਸਿਆਸਤ ਚ ਐਂਟਰੀ, ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਪੜ੍ਹੋ ਕਿਹੜੀ ਪਾਰਟੀ ਚ ਹੋਣਗੇ ਸ਼ਾਮਲ





