ਸੋਨੇ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਜਾਰੀ ਹੈ। ਸ਼ਨਿਚਰਵਾਰ ਨੂੰ MCX ਅਤੇ ਇੰਡੀਆ ਬੁਲੀਅਨ ਐਂਡ ਜਿਊਲਰਜ਼ ਐਸੋਸੀਏਸ਼ਨ (IBJA) ਦੇ ਬਾਜ਼ਾਰ ਬੰਦ ਹੋਣ ਕਾਰਨ ਸ਼ੁੱਕਰਵਾਰ ਦੇ ਭਾਅ ਹੀ ਲਾਗੂ ਰਹਿਣਗੇ। MCX ’ਤੇ ਸੋਨੇ ਦੇ ਵਾਇਦਾ ਕਾਰੋਬਾਰ ਵਿੱਚ ਤੇਜ਼ੀ ਦਰਜ ਕੀਤੀ ਗਈ।
MCX ’ਤੇ 4 ਦਸੰਬਰ 2026 ਦੀ ਮਿਆਦ ਵਾਲਾ ਗੋਲਡ ਵਾਇਦਾ 525 ਰੁਪਏ ਵਧ ਕੇ 1,36,750 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ। ਇਸੇ ਤਰ੍ਹਾਂ 5 ਜਨਵਰੀ 2027 ਦਾ ਗੋਲਡ ਵਾਇਦਾ 70 ਰੁਪਏ ਦੇ ਵਾਧੇ ਨਾਲ 1,38,353 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤਾ ਗਿਆ।
IBJA ਵੱਲੋਂ ਜਾਰੀ ਦਰਾਂ ਮੁਤਾਬਕ, 24 ਕੈਰੇਟ ਸੋਨੇ ਦੀ ਕੀਮਤ 1,35,809 ਰੁਪਏ ਪ੍ਰਤੀ 10 ਗ੍ਰਾਮ ਹੈ। ਜਦਕਿ 22 ਕੈਰੇਟ ਸੋਨੇ ਦਾ ਭਾਅ 1,24,401 ਰੁਪਏ ਅਤੇ 18 ਕੈਰੇਟ ਸੋਨੇ ਦੀ ਕੀਮਤ 1,01,857 ਰੁਪਏ ਪ੍ਰਤੀ 10 ਗ੍ਰਾਮ ਹੈ।
ਉੱਧਰ, ਦਿੱਲੀ ਦੇ ਸਰਾਫ਼ਾ ਬਾਜ਼ਾਰ ਵਿੱਚ ਸਾਰੇ ਟੈਕਸਾਂ ਸਮੇਤ ਸੋਨੇ ਦੀ ਕੀਮਤ 1,40,900 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ ਹੈ। ਸ਼ਨਿਚਰਵਾਰ ਅਤੇ ਐਤਵਾਰ ਨੂੰ ਬਾਜ਼ਾਰ ਬੰਦ ਰਹਿਣ ਕਾਰਨ ਅਗਲੇ ਕਾਰੋਬਾਰੀ ਦਿਨ ਤੱਕ ਇਨ੍ਹਾਂ ਦਰਾਂ ਵਿੱਚ ਬਦਲਾਅ ਦੀ ਉਮੀਦ ਨਹੀਂ ਹੈ।





