ਸੈਮਸੰਗ ਨੇ ਭਾਰਤ ਵਿੱਚ ਆਪਣੇ Galaxy Tab A11+ ਦੀਆਂ ਕੀਮਤਾਂ ਵਿੱਚ ਦੂਜੀ ਵਾਰ 3,000 ਰੁਪਏ ਦਾ ਵਾਧਾ ਕਰ ਦਿੱਤਾ ਹੈ। ਮੈਮੋਰੀ ਚਿਪ ਦੀਆਂ ਵਧਦੀਆਂ ਕੀਮਤਾਂ ਦਾ ਅਸਰ ਇਲੈਕਟ੍ਰੋਨਿਕਸ ਬਾਜ਼ਾਰ ’ਤੇ ਵੀ ਪੈ ਰਿਹਾ ਹੈ। ਇਸ ਤੋਂ ਪਹਿਲਾਂ ਨਵੰਬਰ ਵਿੱਚ ਵੀ ਕੰਪਨੀ ਨੇ ਇਸ ਟੈਬਲੇਟ ਦੀ ਕੀਮਤ ਵਧਾਈ ਸੀ। ਨਵੇਂ ਵਾਧੇ ਤੋਂ ਬਾਅਦ ਇਸ ਦੀ ਸ਼ੁਰੂਆਤੀ ਕੀਮਤ 33,999 ਰੁਪਏ ਹੋ ਗਈ ਹੈ। ਰਿਪੋਰਟਾਂ ਮੁਤਾਬਕ, ਕੰਪਨੀ ਨੇ Wi-Fi ਅਤੇ 5G ਸਮੇਤ ਚਾਰੇ ਵੇਰੀਐਂਟਸ ਦੀਆਂ ਕੀਮਤਾਂ ਵਧਾਈਆਂ ਹਨ। ਨਵੀਆਂ ਕੀਮਤਾਂ ਸੈਮਸੰਗ ਦੀ ਅਧਿਕਾਰਤ ਵੈੱਬਸਾਈਟ ਅਤੇ ਰਿਟੇਲ ਪਲੇਟਫਾਰਮਾਂ ’ਤੇ ਲਾਗੂ ਹੋ ਗਈਆਂ ਹਨ।

ਫੀਚਰਜ਼ ਦੀ ਗੱਲ ਕਰੀਏ ਤਾਂ Galaxy Tab A11+ ਵਿੱਚ 11 ਇੰਚ ਦੀ 90Hz TFT LCD ਡਿਸਪਲੇਅ, MediaTek Dimensity 7300 ਪ੍ਰੋਸੈਸਰ, 8GB ਰੈਮ ਅਤੇ 256GB ਸਟੋਰੇਜ ਮਿਲਦੀ ਹੈ। ਇਸ ਵਿੱਚ 7,040mAh ਦੀ ਬੈਟਰੀ, 25W ਫਾਸਟ ਚਾਰਜਿੰਗ ਅਤੇ Dolby Atmos ਸਪੋਰਟ ਵਾਲੇ ਕਵਾਡ ਸਪੀਕਰ ਦਿੱਤੇ ਗਏ ਹਨ। ਟੈਬਲੇਟ ਵਿੱਚ 8MP ਦਾ ਰੀਅਰ ਅਤੇ 5MP ਦਾ ਫਰੰਟ ਕੈਮਰਾ ਵੀ ਹੈ। ਬਾਜ਼ਾਰ ਵਿੱਚ ਇਸ ਦਾ ਮੁਕਾਬਲਾ Xiaomi Pad 7 ਅਤੇ OnePlus Pad Go 2 ਨਾਲ ਹੋਵੇਗਾ।