ਆਈਫੋਨ ਗੁੰਮ ਜਾਂ ਚੋਰੀ ਹੋਣ ਤੋਂ ਬਾਅਦ ਫੋਨ ਮਿਲਣ ਦਾ ਮੈਸੇਜ ਤੁਹਾਨੂੰ ਸਾਈਬਰ ਠੱਗੀ ਦਾ ਸ਼ਿਕਾਰ ਬਣਾ ਸਕਦਾ ਹੈ। ਸਾਈਬਰ ਅਪਰਾਧੀ ਫਰਜ਼ੀ SMS ਅਤੇ ਈਮੇਲ ਭੇਜ ਕੇ Apple ID, ਪਾਸਵਰਡ ਅਤੇ OTP ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਸਬੰਧੀ ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (I4C) ਅਤੇ ਗ੍ਰਹਿ ਮੰਤਰਾਲੇ ਵੱਲੋਂ ਚਿਤਾਵਨੀ ਦਿੱਤੀ ਗਈ ਹੈ।

ਠੱਗ ਫੋਨ ਮਿਲਣ ਜਾਂ ਅਨਲੌਕ ਕਰਨ ਦਾ ਦਾਅਵਾ ਕਰਕੇ ਲਿੰਕ ਭੇਜਦੇ ਹਨ। ਲਿੰਕ ਖੋਲ੍ਹਣ ’ਤੇ ਯੂਜ਼ਰ ਤੋਂ ਨਿੱਜੀ ਜਾਣਕਾਰੀ ਮੰਗੀ ਜਾਂਦੀ ਹੈ। ਕਈ ਵਾਰ ਮੈਸੇਜ ਨੂੰ ਅਸਲੀ ਦਿਖਾਉਣ ਲਈ Apple Support ਦਾ ਨਾਂ ਵੀ ਵਰਤਿਆ ਜਾਂਦਾ ਹੈ।

ਸਾਈਬਰ ਅਪਰਾਧੀ ਸੋਸ਼ਲ ਮੀਡੀਆ ’ਤੇ ਫੋਨ ਗੁੰਮ ਹੋਣ ਦੀਆਂ ਪੋਸਟਾਂ ਰਾਹੀਂ ਮਾਲਕ ਦੀ ਜਾਣਕਾਰੀ ਵੀ ਇਕੱਠੀ ਕਰਦੇ ਹਨ।

ਇਸ ਤਰ੍ਹਾਂ ਕਰੋ ਬਚਾਅ

  • ਅਣਜਾਣ ਲਿੰਕਾਂ ’ਤੇ ਕਲਿੱਕ ਨਾ ਕਰੋ।
  • Apple ID, ਪਾਸਵਰਡ ਅਤੇ OTP ਸਾਂਝੇ ਨਾ ਕਰੋ।
  • Find My ਰਾਹੀਂ Lost Mode ਚਾਲੂ ਕਰੋ।
  • ਗੁੰਮ ਹੋਏ ਆਈਫੋਨ ਨੂੰ Apple ਅਕਾਊਂਟ ਵਿੱਚੋਂ ਨਾ ਹਟਾਓ।
  • ਫੋਨ ਮਿਲਣ ਸਬੰਧੀ ਜਾਣਕਾਰੀ ਦੀ ਪੁਸ਼ਟੀ Apple ਦੇ ਅਧਿਕਾਰਤ ਪਲੇਟਫਾਰਮ ਤੋਂ ਹੀ ਕਰੋ।

ਫੋਨ ਵਾਪਸ ਮਿਲਣ ਦੇ ਲਾਲਚ ਵਿੱਚ ਕਿਸੇ ਅਣਜਾਣ ਲਿੰਕ ’ਤੇ ਭਰੋਸਾ ਕਰਨਾ ਤੁਹਾਡੀ ਨਿੱਜੀ ਜਾਣਕਾਰੀ ਅਤੇ ਵਿੱਤੀ ਸੁਰੱਖਿਆ ਲਈ ਖ਼ਤਰਾ ਬਣ ਸਕਦਾ ਹੈ।