ਕੇਜਰੀਵਾਲ ਸਰਕਾਰ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੂੰ ED ਨੇ ਕੀਤਾ ਗਰਿਫ਼ਤਾਰ

ਦਿੱਲੀ ਦੇ ਸਿਹਤ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਸਤੇਂਦਰ ਜੈਨ ਨੂੰ ਈਡੀ ਨੇ ਗਰਿਫਤਾਰ ਕਰ ਲਿਆ ਹੈ। ਈਡੀ ਨੇ ਪਹਿਲਾਂ ਕੇਜਰੀਵਾਲ ਸਰਕਾਰ ਦੇ ਇੱਕ ਮੰਤਰੀ ਸਤੇਂਦਰ ਜੈਨ ਨੂੰ ਹਿਰਾਸਤ ਵਿੱਚ ਲਿਆ ਅਤੇ ਫਿਰ ਮਨੀ ਲਾਂਡਰਿੰਗ ਮਾਮਲੇ ਵਿੱਚ ਉਸ ਤੋਂ ਪੱਛਗਿੱਛ ਕੀਤੀ। ਇਸ ਤੋਂ ਥੋੜਹੀ ਦੇਰ ਬਾਅਦ ਉਸ ਨੂੰ ਗਰਿਫਤਾਰ ਕਰ ਲਿਆ ਗਿਆ।
ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕੋਲਕਾਤਾ ਦੀ ਇਕ ਕੰਪਨੀ ਨਾਲ ਜੜੇ ਹਵਾਲਾ ਲੈਣ-ਦੇਣ ਦੇ ਮਾਮਲੇ ਚ ਇਹ ਕਾਰਵਾਈ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਫਰਜ਼ੀ ਕੰਪਨੀਆਂ ਰਾਹੀਂ ਪਰਾਪਤ ਹੋ ਪੈਸੇ ਦੀ ਵਰਤੋਂ ਜ਼ਮੀਨ ਦੀ ਸਿੱਧੀ ਖਰੀਦ ਲਈ ਜਾਂ ਦਿੱਲੀ ਅਤੇ ਇਸ ਦੇ ਆਸ-ਪਾਸ ਖੇਤੀਬਾੜੀ ਜ਼ਮੀਨ ਖਰੀਦਣ ਲਈ ਲ ਗ ਕਰਜ਼ੇ ਦੀ ਅਦਾਇਗੀ ਲਈ ਕੀਤੀ ਜਾਂਦੀ ਸੀ।
ਇਸ ਦੌਰਾਨ ਦਿੱਲੀ ਦੇ ਉਪ ਮੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸਤੇਂਦਰ ਜੈਨ ਤੇ ਲੱਗੇ ਦੋਸ਼ਾਂ ਨੂੰ ਫਰਜ਼ੀ ਕਰਾਰ ਦਿੱਤਾ ਹੈ। ਉਨਹਾਂ ਕਿਹਾ ਕਿ ਸਤੇਂਦਰ ਜੈਨ ਖ਼ਿਲਾਫ਼ 8 ਸਾਲਾਂ ਤੋਂ ੂਠਾ ਕੇਸ ਚੱਲ ਰਿਹਾ ਹੈ। ਹਣ ਤੱਕ ਈਡੀ ਨੂੰ ਕਈ ਵਾਰ ਬਲਾਇਆ ਜਾ ਚੱਕਾ ਹੈ। ਇਸ ਵਿਚਕਾਰ ਈਡੀ ਨੇ ਕਈ ਸਾਲਾਂ ਤੱਕ ਫੋਨ ਕਰਨਾ ਬੰਦ ਕਰ ਦਿੱਤਾ ਕਿਉਂਕਿ ਉਨਹਾਂ ਨੂੰ ਕ ਨਹੀਂ ਮਿਲਿਆ। ਹਣ ਫਿਰ ਸ਼ਰੂ ਹੋ ਗਿਆ ਹੈ ਕਿਉਂਕਿ ਸਤੇਂਦਰ ਜੈਨ ਹਿਮਾਚਲ ਦੇ ਚੋਣ ਇੰਚਾਰਜ ਹਨ।
ਸਿਸੋਦੀਆ ਨੇ ਕਿਹਾ ਕਿ ਭਾਜਪਾ ਹਿਮਾਚਲ ਚ ਬਰੀ ਤਰਹਾਂ ਹਾਰ ਰਹੀ ਹੈ। ਇਸੇ ਲਈ ਅੱਜ ਸਤੇਂਦਰ ਜੈਨ ਨੂੰ ਗਰਿਫਤਾਰ ਕੀਤਾ ਗਿਆ ਹੈ ਤਾਂ ਜੋ ਉਹ ਹਿਮਾਚਲ ਨਾ ਜਾ ਸਕੇ। ਉਨਹਾਂ ਨੂੰ ਕ ਦਿਨਾਂ ਚ ਰਿਹਾਅ ਕਰ ਦਿੱਤਾ ਜਾਵੇਗਾ ਕਿਉਂਕਿ ਮਾਮਲਾ ਪੂਰੀ ਤਰਹਾਂ ਫਰਜ਼ੀ ਹੈ। ਦੂਜੇ ਪਾਸੇ ਸਤੇਂਦਰ ਜੈਨ ਦੀ ਗਰਿਫਤਾਰੀ ਤੋਂ ਬਾਅਦ ਭਾਜਪਾ ਨੇ ਆਪ ਸਰਕਾਰ ਤੇ ਹਮਲਾ ਬੋਲਿਆ ਹੈ। ਭਾਜਪਾ ਨੇ ਯੇ ਹੈ ਈਮਾਨਦਾਰ ਸਰਕਾਰ ਦੇ ਇਮਾਨਦਾਰ ਮੰਤਰੀ ਕਹਿ ਕੇ ਦਿੱਲੀ ਦੀ ਆਮ ਆਦਮੀ ਸਰਕਾਰ ਤੇ ਚਟਕੀ ਲਈ ਹੈ।




