ਵਿਧਾਨ ਸਭਾ ਚ ਮੂਸੇਵਾਲਾ ਹੱਤਿਆ ਕਾਂਡ ਨੂੰ ਲੈ ਕੇ ਘਿਰੀ ਸਰਕਾਰ, ਸਰੱਖਿਆ ਘਟਾਉਣ ਤੇ ਵੀ ਉਠੇ ਸਵਾਲ

ਚੰਡੀਗੜਹ- ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਪਹਿਲੇ ਦਿਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਸਰਕਾਰ ਘਿਰ ਗਈ ਹੈ। ਕਾਂਗਰਸ ਅਤੇ ਅਕਾਲੀ ਦਲ ਨੇ ਇਸ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨਹਾਂ ਕਿਹਾ ਕਿ ਖਫੀਆ ਜਾਣਕਾਰੀ ਹੋਣ ਦੇ ਬਾਵਜੂਦ ਮੂਸੇਵਾਲਾ ਦੀ ਸਰੱਖਿਆ ਘਟਾ ਦਿੱਤੀ ਗਈ ਹੈ। ਉਸ ਤੋਂ ਬਾਅਦ ਇਸ ਨੂੰ ਜਨਤਕ ਵੀ ਕੀਤਾ ਗਿਆ। ਜਿਸ ਤੋਂ ਬਾਅਦ ਮੂਸੇਵਾਲਾ ਦੀ ਹੱਤਿਆ ਕਰ ਦਿੱਤੀ ਗਈ।
ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਇੰਟੈਲੀਜੈਂਸ ਬਿਊਰੋ (ਆਈਬੀ) ਦਾ ਅਲਰਟ ਇੱਕ ਸਾਲ ਪਹਿਲਾਂ ਆਇਆ ਸੀ। ਜਿਸ ਵਿੱਚ ਮੂਸੇਵਾਲਾ ਨੂੰ ਸਭ ਤੋਂ ਵੱਧ ਖ਼ਤਰਾ ਦੱਸਿਆ ਗਿਆ ਸੀ। ਕਾਂਗਰਸ ਸਰਕਾਰ ਨੇ ਉਨਹਾਂ ਨੂੰ 10 ਕਮਾਂਡੋ ਦਿੱਤੇ ਸਨ। ਫਿਰ ਗੈਂਗਸਟਰ ਸ਼ਾਹਰਖ ਨੇ ਵੀ ਕਿਹਾ ਕਿ ਉਹ ਮੂਸੇਵਾਲਾ ਨੂੰ ਮਾਰਨ ਗਿਆ ਸੀ ਪਰ ਉਹ ਉਥੇ ਕਮਾਂਡੋ ਦੇਖ ਕੇ ਵਾਪਸ ਮੜ ਆਇਆ। ਫਿਰ ਆਪ ਸਰਕਾਰ ਨੇ ਪਹਿਲੇ 10 ਗੰਨਮੈਨਾਂ ਦੀ ਗਿਣਤੀ ਘਟਾ ਕੇ 4 ਕਰ ਦਿੱਤੀ। ਫਿਰ ਬਿਨਾਂ ਦੇਖੇ ਉਨਹਾਂ ਕੋਲ ਸਿਰਫ਼ 2 ਗੰਨਮੈਨ ਹੀ ਛੱਡ ਦਿੱਤੇ। ਇਸ ਬਾਰੇ ਜਨਤਕ ਤੌਰ ਤੇ ਵੀ ਦੱਸਿਆ ਗਿਆ ਸੀ।ਵਿਰੋਧੀ ਧਿਰ ਦੇ ਨੇਤਾ ਪਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਦਿੱਲੀ ਪਲਿਸ ਦੇ ਸਪੈਸ਼ਲ ਸੈੱਲ ਨੇ ਪੰਜਾਬ ਪਲਿਸ ਨੂੰ ਸਚੇਤ ਕੀਤਾ ਸੀ ਕਿ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।
ਮੂਸੇਵਾਲਾ ਦੀ ਸਰੱਖਿਆ ਘਟਾ ਦਿੱਤੀ ਗਈ ਸੀ। ਇਹ ਇੱਕ ਵੱਡੀ ਗਲਤੀ ਹੈ। ਉਸਨੂੰ ਇਕਬਾਲ ਕਰਨਾ ਚਾਹੀਦਾ ਹੈ। ਸਰੱਖਿਆ ਸੂਚਨਾਵਾਂ ਨੂੰ ਜਨਤਕ ਕਰਨ ਦਾ ਨਤੀਜਾ ਮੂਸੇਵਾਲਾ ਦਾ ਕਤਲ ਹੈ। ਬਾਜਵਾ ਨੇ ਪੱਛਿਆ ਕਿ ਮੂਸੇਵਾਲਾ ਦੀ ਸਰੱਖਿਆ ਕਿਉਂ ਘਟਾਈ ਗਈ। ਬਾਜਵਾ ਨੇ ਕਿਹਾ ਕਿ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ਤਿਹਾੜ ਜੇਲ ਚ ਰਚੀ ਗਈ ਸੀ। ਲਾਰੈਂਸ ਉੱਥੇ ਫੋਨ ਦੀ ਵਰਤੋਂ ਕਰ ਰਿਹਾ ਸੀ। ਇਹ ਜੇਲਹ ਦਿੱਲੀ ਦੇ ਮੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅਧੀਨ ਆਉਂਦੀ ਹੈ।
27 ਜੂਨ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਆਪਣਾ ਪਹਿਲਾ ਬਜਟ ਪੇਸ਼ ਕਰੇਗੀ। ਇਹ ਬਜਟ ਪੇਪਰ ਰਹਿਤ ਹੋਵੇਗਾ। ਵਿਧਾਇਕਾਂ ਨੂੰ ਮੋਬਾਈਲ ਪ ਰਾਹੀਂ ਬਜਟ ਉਪਲਬਧ ਕਰਵਾਇਆ ਜਾਵੇਗਾ। ਇਸ ਸੈਸ਼ਨ ਵਿੱਚ ਮੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਇੱਕ ਵਿਧਾਇਕ-ਇਕ ਪੈਨਸ਼ਨ ਅਤੇ ਮਲਾਜ਼ਮਾਂ ਨੂੰ ਪੱਕੇ ਕਰਨ ਦਾ ਪਰਸਤਾਵ ਲਿਆਵੇਗੀ। ਇਸ ਦੌਰਾਨ ਵਿਰੋਧੀ ਧਿਰ ਨੇ ਕਾਨੂੰਨ ਵਿਵਸਥਾ ਦੇ ਮੱਦੇ ਤੇ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਲਈ ਹੈ।




