ਚੰਡੀਗੜ, 30 ਅਕਤੂਬਰ: ਪੰਜਾਬ ਦੇ ਯੋਜਨਾ ਵਿਭਾਗ ਨੇ ਯੂ.ਨ.ਡੀ.ਪੀਜ਼ ਦੇ ਸਸਟੇਨੇਬਲ ਡਿਵੈਲਪਮੈਂਟ ਗੋਲਜ਼ ਕੋਆਰਡੀਨੇਸ਼ਨ ਸੈਂਟਰ (ਸ.ਡੀ.ਜੀ.ਸੀ.ਸੀ.) ਦੇ ਸਹਿਯੋਗ ਨਾਲ ਅੱਜ ਇੱਥੇ ਕਸ਼ਨ ਵਾਰਡ ਜੇਤੂਆਂ ਦਾ ਸਨਮਾਨ ਕੀਤਾ। ਇਸ ਸਮਾਗਮ ਵਿੱਚ ਡਿਪਟੀ ਰੈਜੀਡੈਂਟ ਪਰਤੀਨਿਧੀ ਯੂ.ਨ.ਡੀ.ਪੀ-ਇੰਡੀਆ ਨਾਦੀਆ ਰਾਸੀਦ, ਨੀਤੀ ਆਯੋਗ ਦੀ ਸਲਾਹਕਾਰ ਸੰਯਕਤਾ ਸਮਾਦਰ, ਯੋਜਨਾ ਵਿਭਾਗ ਦੇ ਪਰਮੱਖ ਸਕੱਤਰ ਰਾਜ ਕਮਲ ਚੌਧਰੀ ਅਤੇ 200 ਤੋਂ ਜ਼ਿਆਦਾ ਲੋਕਾਂ ਨੇ ਸ਼ਿਕਰਤ ਕੀਤੀ। ਕਸ਼ਨ ਵਾਰਡ 5 ਸਰੇਣੀਆਂ ਯਾਨੀ ਸਰਕਾਰੀ ਵਿਭਾਗਾਂ, ਗੈਰ ਸਰਕਾਰੀ ਸੰਗਠਨਾਂ, ਅਕਾਦਮਿਕ, ਨਿੱਜੀ ਖੇਤਰ ਅਤੇ ਮੀਡੀਆ ਨੂੰ ਦਿੱਤੇ ਗ, ਜਿਨਾਂ ਨੇ ਰਾਜ ਦੇ ਵਿਕਾਸ ਲਈ ਨਵੀਆਂ ਖੋਜਾਂ ਕੀਤੀਆਂ ਹਨ। ਜੇਤੂਆਂ ਨੇ ਆਪਣੇ ਵਿਲੱਖਣ ਵਿਚਾਰਾਂ ਤੇ ਖੋਜਾਂ ਰਾਹੀਂ ਸਮਾਜਿਕ ਅਤੇ ਆਰਥਿਕ ਉੱਨਤੀ, ਵਾਤਾਵਰਣ ਸਥਿਰਤਾ, ਕੀਕਰਨ ਅਤੇ ਕਿਸੇ ਨੂੰ ਪਿੱਛੇ ਨਾ ਛੱਡਣ ਦੀ ਪਹੰਚ ਸਬੰਧੀ ਮਿਸਾਲੀ ਕਾਢਾਂ ਨਾਲ ਰਾਜ ਵਿੱਚ ਟਿਕਾਊ ਵਿਕਾਸ ਦੇ ਯਤਨਾਂ ਵਿੱਚ ਯੋਗਦਾਨ ਪਾਇਆ ਹੈ। ਜੇਤੂਆਂ ਦੀ ਚੋਣ ਲਈ ਜਿਊਰੀ ਵੱਲੋਂ ਂਟਰੀਆਂ ਦਾ ਮਲਾਂਕਣ ਵੱਖ-ਵੱਖ ਪਹਿਲੂਆਂ ਨੂੰ ਧਿਆਨ ਵਿਚ ਰੱਖਕੇ ਕੀਤਾ ਗਿਆ। ਜਸਟਿਸ (ਸੇਵਾਮਕਤ) ਕੇ.ਸ. ਗਰੇਵਾਲ ਦੀ ਅਗਵਾਈ ਵਾਲੇ ਜਿਊਰੀ ਪੈਨਲ ਨੇ 10 ਜੇਤੂਆਂ ਅਰਥਾਤ 5 ਸ਼ਰੇਣੀਆਂ ਵਿੱਚੋਂ ਪਹਿਲੇ ਅਤੇ ਦੂਜੇ ਇਨਾਮ ਦੇ ਜੇਤੂਆਂ ਦੀ ਚੋਣ ਕੀਤੀ। 1. ਪਰਸਕਾਰ ਸ਼ਰੇਣੀ - ਸਰਕਾਰ ਪਹਿਲਾ ਇਨਾਮ: ਟਿਕਾਊ ਜੈਵਿਕ ਉਤਪਾਦਨ ਅਤੇ ਨਵੀਨਤਾਕਾਰੀ ਮਾਰਕੀਟਿੰਗ ਪਰਣਾਲੀ ਲਈ ਪੰਜਾਬ ਗਰੀ ਕਸਪੋਰਟ ਕਾਰਪੋਰੇਸਨ ਲਿਮਿਟੇਡ (ਪੈਗਰੈਕਸੋ) ਦੂਸਰਾ ਇਨਾਮ: ਪੰਜਾਬ ਮਿਉਂਸੀਪਲ ਬਨਿਆਦੀ ਢਾਂਚਾ ਵਿਕਾਸ ਕੰਪਨੀ (ਪੀ.ਮ.ਆਈ.ਡੀ.ਸੀ.)- ਸਥਾਨਕ ਸਰਕਾਰਾਂ ਵਿਭਾਗ ਦੇ ਬਸੇਰਾ ਪਰੋਜੈਕਟ ਲਈ 2. ਪਰਸਕਾਰ ਸ਼ਰੇਣੀ - ਨਿੱਜੀ ਖੇਤਰ ਪਹਿਲਾ ਇਨਾਮ: ਮੂਫਾਰਮ ਫਾਰਮਰ ਮੋਬਾਈਲ ਪਲੀਕੇਸਨ ਲਈ ਆਸਨਾ ਸਿੰਘ ਦੂਜਾ ਇਨਾਮ: ਗਨੈਕਸਟ ਤਕਨਾਲੋਜੀਜ਼ ਲਈ ਤਰਨਜੀਤ ਸਿੰਘ ਭਮਰਾ 3. ਪਰਸਕਾਰ ਸ਼ਰੇਣੀ -ਅਕੈਡਮੀਆ ਪਹਿਲਾ ਇਨਾਮ: ਬਾਇਓਡੀਗਰੇਡੇਬਲ ਂਟੀਮਾਈਕਰੋਬਾਇਲ ਕਟਿਵ ਫੂਡ ਪੈਕੇਜ ਦੇ ਵਿਕਾਸ ਲਈ ਡਾ. ਬੀ ਸ ਸੂਚ ਅਤੇ ਮਨਪਰੀਤ ਕੇ ਮਾਨ, ਬਾਇਓਟੈਕਨਾਲੋਜੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੂਜਾ ਇਨਾਮ: ਮੈਗਨੈਟਿਕਲੀ ਸੈਪਰੇਬਲ ਨੈਨੋ ਮਟੀਰੀਅਲਜ਼ ਂਡ ਰਾਈਸ ਹਸਕ ਬੇਸਡ ਵਾਟਰ ਪਿਊਰੀਫਿਕੇਸ਼ਨ ਯੂਨਿਟ ਲਈ ਡਾ. ਮੀਨਾਕਸੀ ਧੀਮਾਨ ਅਤੇ ਟੀਮ 4. ਪਰਸਕਾਰ ਸ਼ਰੇਣੀ - ਸਿਵਲ ਸਸਾਇਟੀ ਪਹਿਲਾ ਇਨਾਮ: ਦਿਸਾ ਪਰੋਜੈਕਟ ਲਈ ਛੋਟੀ ਸੀ ਆਸਾ ਦੂਜਾ ਇਨਾਮ: ਔਰਤਾਂ ਦੇ ਸਸਕਤੀਕਰਨ ਲਈ ਜੈਵਿਕ ਰਸੋਈ ਬਾਗਬਾਨੀ ਪਰੋਜੈਕਟ ਸਬੰਧੀ ਖੇਤੀ ਵਿਰਾਸਤ ਮਿਸਨ 5. ਪਰਸਕਾਰ ਸ਼ਰੇਣੀ - ਮੀਡੀਆ ਪਹਿਲਾ ਇਨਾਮ: ਲਿੰਗ ਸਬੰਧੀ ਤੱਥਾਂ ਲਈ ਸ਼ੈਲੀ ਚੋਪੜਾ (ਸ਼ੀ ਦਾ ਪੀਪਲ) ਦੂਜਾ ਇਨਾਮ: ਟੀਮ ਰੇਡੀਓ ਚਿਤਕਾਰਾ ਇਸ ਮੌਕੇ ਬੋਲਦਿਆਂ ਯੋਜਨਾ ਵਿਭਾਗ ਦੇ ਪਰਮੱਖ ਸਕੱਤਰ ਰਾਜ ਕਮਲ ਚੌਧਰੀ ਨੇ ਕਿਹਾ ਕਿ ਕਸਨ ਵਾਰਡਾਂ ਨੂੰ ਸਥਾਈ ਵਿਕਾਸ ਟੀਚਿਆਂ ਵਿੱਚ ਯੋਗਦਾਨ ਪਾਉਣ ਵਾਲੇ ਸਾਰੇ ਲੋਕਾਂ ਲਈ ਇੱਕ ਪਰੇਰਣਾਦਾਇਕ ਸਾਧਨ ਵਜੋਂ ਮੰਨਿਆ ਗਿਆ ਹੈ। ਉਨਾਂ ਕਿਹਾ ਕਿ ਇਹ ਪਰਸਕਾਰ ਫਿਲਹਾਲ 5 ਸ਼ਰੇਣੀਆਂ ਵਿੱਚ ਦਿੱਤੇ ਜਾ ਰਹੇ ਹਨ ਜੋ ਕਿ ਆਉਣ ਵਾਲੇ ਸਾਲਾਂ ਵਿੱਚ ਵਿਕਸਤ ਹੋਣਗੀਆਂ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੀਆਂ ਯੋਜਨਾ ਪਰਕਿਰਿਆਵਾਂ ਵਿੱਚ ਸਥਾਈ ਵਿਕਾਸ ਟੀਚਿਆਂ ਨੂੰ ਅਪਣਾਇਆ ਹੈ ਅਤੇ ਸ.ਡੀ.ਜੀ. ਵਾਰਡਜ਼ 2021 ਇਸ ਸੰਦੇਸ ਨੂੰ ਅੱਗੇ ਫੈਲਾਉਣਗੇੇ। ਯੂ.ਨ.ਡੀ.ਪੀ. ਦੇ ਉੱਤਰੀ ਖੇਤਰ ਦੇ ਰੀਜ਼ਨਲ ਹੈੱਡ ਵਿਕਾਸ ਵਰਮਾ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸ.ਡੀ.ਜੀ. ਢਾਂਚਾ ਚੰਗੇ ਸੰਸਾਰ ਦੀ ਸਿਰਜਣਾ ਵਾਸਤੇ ਸਾਡੇ ਲਈ ਇੱਕ ਦਰਸਤ ਨਕਸ਼ਾ ਪੇਸ਼ ਕਰਦਾ ਹੈ। ਇਹ ਸਾਡਾ ਧਿਆਨ ਟੀਚਿਆਂ ਅਤੇ ਸੂਚਕਾਂ ਦੇ ਰੂਪਾਂ ਵਿੱਚ ਛੋਟੇ ਮੀਲ ਪੱਥਰਾਂ ਤੇ ਕੇਂਦਰਿਤ ਕਰਦਾ ਹੈ। ਨੀਤੀ ਆਯੋਗ ਦੀ ਸਲਾਹਕਾਰ ਸੰਯਕਤਾ ਸਮਾਦਰ ਨੇ ਸ.ਡੀ.ਜੀ. ਇੰਡੈਕਸ 2021 ਵਿੱਚ ਪੰਜਾਬ ਦੀ ਬਿਹਤਰੀਨ ਕਾਰਗਜ਼ਾਰੀ ਲਈ ਪੰਜਾਬ ਸਰਕਾਰ ਅਤੇ ਯੂ.ਨ.ਡੀ.ਪੀ. ਨੂੰ ਵਧਾਈ ਦਿੱਤੀ। ਉਨਾਂ ਕਿਹਾ ਕਿ ਇਨਾਂ ਪਰਸਕਾਰਾਂ ਨੂੰ ਕਾਇਮ ਕਰਨ ਵਿੱਚ ਪੰਜਾਬ ਨੇ ਮੋਹਰੀ ਭੂਮਿਕਾ ਨਿਭਾਈ ਹੈ। ਉਨਾਂ ਕਿਹਾ ਕਿ ਸ.ਡੀ.ਜੀ. ਨੂੰ ਸਾਰੇ ਭਾਈਵਾਲਾਂ ਦੀ ਵਚਨਬੱਧਤਾ, ਸਮੱਚੀ ਸਰਕਾਰ ਅਤੇ ਸਮੱਚੇ ਸਮਾਜ ਤੱਕ ਪਹੰਚ ਦੀ ਲੋੜ ਹੰਦੀ ਹੈ ਅਤੇ ਇਹ ਪਰਸਕਾਰ ਇਸ ਦੀ ਇੱਕ ਪਰਮੱਖ ਮਿਸਾਲ ਹਨ। ਯੂ.ਨ.ਡੀ.ਪੀ-ਇੰਡੀਆ ਦੀ ਡਿਪਟੀ ਰੈਜ਼ੀਡੈਂਟ ਪਰਤੀਨਿਧ ਨਾਦੀਆ ਰਾਸ਼ੀਦ ਨੇ ਸਰਕਾਰਾਂ, ਸਿਵਲ ਸਸਾਇਟੀ ਸੰਸਥਾਵਾਂ, ਅਕਾਦਮੀਆਂ ਅਤੇ ਨਾਗਰਿਕਾਂ ਦੀ ਸਹਾਇਤਾ ਲਈ ਯੂ.ਨ.ਡੀ.ਪੀਜ਼ ਦੇ ਆਦੇਸ਼ਾਂ ਬਾਰੇ ਗੱਲ ਕੀਤੀ ਤਾਂ ਜੋ ਸ.ਡੀ.ਜੀ. ਜੰਡੇ ਦੀ ਨਿਗਰਾਨੀ ਅਤੇ ਸਮੇਂ ਸਿਰ ਪਰਾਪਤੀ ਨੂੰ ਯਕੀਨੀ ਬਣਾਇਆ ਜਾ ਸਕੇ।ਉਨਾਂ ਸਾਅ ਦਿੱਤਾ ਕਿ ਸ.ਡੀ.ਜੀ ਚੈਂਪੀਅਨਾਂ ਦਆਰਾ ਕੀਤਾ ਗਿਆ ਕੰਮ ਪੰਜਾਬ ਤੋਂ ਬਾਹਰ ਵੀ ਮਹੱਤਵ ਰੱਖਦਾ ਹੈ। ਉਨਾਂ ਪੰਜਾਬ ਸਰਕਾਰ ਨੂੰ ਅਗਵਾਈ ਕਰਨ ਅਤੇ ਹੋਰਨਾਂ ਨੂੰ ਰਸਤਾ ਦਿਖਾਉਣ ਲਈ ਵਧਾਈ ਦਿੱਤੀ। ਇਸ ਸਮਾਗਮ ਦਾ ਸ.ਡੀ.ਜੀ.ਸੀ.ਸੀ. ਪੰਜਾਬ ਦੇ ਫੇਸਬੱਕ ਅਤੇ ਯੂਟਿਊਬ ਹੈਂਡਲਾਂ ਤੇ ਲਾਈਵ ਪਰਸਾਰਣ ਕੀਤਾ ਗਿਆ ਅਤੇ 200 ਤੋਂ ਵੱਧ ਪਰਤੀਭਾਗੀਆਂ ਨੇ ਇਸ ਵਿੱਚ ਭਾਗ ਲਿਆ।