ਹਿਮਾਚਲ ਪ੍ਰਦੇਸ਼ ਦੀ ਜਾਡੋਰੀ ਤਹਿਸੀਲ ਦੇ ਇਕ ਛੋਟੇ ਜਿਹੇ ਪਿੰਡ ਸ਼੍ਰੀ ਨੈਨਾ ਦੇਵੀ ਦੇ ਇਕ ਗਰੀਬ ਪਰਿਵਾਰ ਦਾ 12ਵੀਂ ਜਮਾਤ ’ਚ ਪੜ੍ਹਦਾ ਬੱਚਾ ਵੀਰਵਾਰ ਤੋਂ ਸੋਸ਼ਲ ਮੀਡੀਆ ’ਤੇ ਇਸ ਲਈ ਸੁਰਖੀਆਂ ’ਚ ਹੈ ਕਿਉਂਕਿ ਖੇਡਾਂ ਖੇਡਣ ਦੇ ਸ਼ੌਕ ਕਾਰਨ ਉਸ ਦਾ ਪਿਤਾ ਕਰੋੜਪਤੀ ਬਣ ਗਿਆ, ਜਿਸ ਕਾਰਨ ਪੂਰਾ ਪਰਿਵਾਰ ਖੁਸ਼ ਹੈ ਤੇ ਉਸ ਨੂੰ ਵਧਾਈ ਦੇਣ ਵਾਲਿਆਂ ਦੀ ਭੀੜ ਹੈ। ਅਸੀਂ ਗੱਲ ਕਰ ਰਹੇ ਹਾਂ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ’ਤੇ ਸਥਿਤ ਪਿੰਡ ਜਾਡੋਰੀ ਦੇ ਗੌਰਵ ਰਾਣਾ ਦੀ, ਜਿਸ ਦੇ ਪਿਤਾ ਪੇਸ਼ੇ ਤੋਂ ਫੋਟੋਗ੍ਰਾਫਰ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਨੇ ਸਿਰਫ 100 ਰੁਪਏ ਲਗਾ ਕੇ ਡਰੀਮ ਇਲੈਵਨ ਟੀਮ ਤਿਆਰ ਕੀਤੀ ਅਤੇ ਕੁਝ ਸਮੇਂ ਬਾਅਦ ਉਹ ਤਿੰਨ ਕਰੋੜ ਰੁਪਏ ਜਿੱਤਣ ’ਚ ਕਾਮਯਾਬ ਹੋ ਗਿਆ। ਤਿੰਨ ਕਰੋੜ ਜਿੱਤਣ ਤੋਂ ਬਾਅਦ ਵੀ ਪੂਰਾ ਪਰਿਵਾਰ ਵਿਸ਼ਵਾਸ ਨਹੀਂ ਕਰ ਰਿਹਾ ਕਿ ਉਹ ਕਰੋੜਪਤੀ ਬਣ ਗਏ ਹਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿਤਾ ਕ੍ਰਿਸ਼ਨ ਦੇਵ ਨੇ ਕਿਹਾ ਕਿ ਇਹ ਸਭ ਕੁਝ ਭੋਲੇ ਨਾਥ ਦੇ ਆਸ਼ੀਰਵਾਦ ਸਦਕਾ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਕਦੇ ਨਹੀਂ ਸੋਚਿਆ ਸੀ ਕਿ ਸਾਡਾ ਪੁੱਤਰ ਤਿੰਨ ਕਰੋੜ ਰੁਪਏ ਜਿੱਤੇਗਾ। ਇਸ ਦੇ ਨਾਲ ਹੀ ਗੱਲਬਾਤ ਕਰਦੇ ਹੋਏ ਗੌਰਵ ਰਾਣਾ ਨੇ ਦੱਸਿਆ ਕਿ ਉਨ੍ਹਾਂ ਨੇ ਕਰੀਬ 11-12 ਦਿਨ ਪਹਿਲਾਂ ਡਰੀਮ ਇਲੈਵਨ ’ਚ ਟੀਮ ਬਣਾਉਣੀ ਸ਼ੁਰੂ ਕੀਤੀ ਸੀ ਅਤੇ ਟੀਮ ਬਣਾ ਕੇ ਜਿੱਤੇ 3 ਕਰੋੜ ਰੁਪਏ ’ਚ ਸਿਰਫ 100 ਰੁਪਏ ਖਰਚ ਕੀਤੇ ਸਨ।





