ਜਰਖੜ ਵਿਖੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦਾ ਚੌਥਾ ਦਿਨ

13/05/2024 | Public Times Bureau | Ludhiana

ਲੁਧਿਆਣਾ 13 ਮਈ: ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰਸਟ ਪਿੰਡ ਜਰਖੜ ਵੱਲੋਂ ਕਰਵਾਏ ਜਾ ਰਹੇ 14ਵਾਂ ਓਲੰਪਿਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਚੌਥੇ ਦਿਨ ਜਿੱਥੇ ਸੀਨੀਅਰ ਵਰਗ ਵਿੱਚ ਜਰਖੜ ਹਾਕੀ ਅਕੈਡਮੀ ਅਤੇ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ ਨੇ ਆਪਣੇ ਜੇਤੂ ਕਦਮ ਅੱਗੇ ਵਧਾਏ। ਉੱਥੇ ਜੂਨੀਅਰ ਵਰਗ ਵਿੱਚ ਚਚਰਾੜੀ ਅਤੇ ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਛੰਨਾ ਅਮਰਗੜ੍ਹ ਜੇਤੂ ਰਹੇ ।

ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਜਰਖੜ ਵਿਖੇ ਨੀਲੇ ਰੰਗ ਦੇ ਐਸਟਰੋਟਰਫ ਉੱਪਰ ਫਲੱਡ ਲਾਈਟਾਂ ਦੀ ਰੋਸ਼ਨੀ ਵਿੱਚ ਖੇਡੇ ਜਾ ਰਹੇ ਹਨ।ਇਸ ਫੈਸਟੀਵਲ ਦੇ ਚੌਥੇ ਦਿਨ ਅੱਜ ਸੀਨੀਅਰ ਵਰਗ ਵਿੱਚ ਜਿੱਥੇ ਜਰਖੜ ਹਾਕੀ ਅਕੈਡਮੀ ਅਤੇ ਸਪੋਰਟਸ ਸੈਂਟਰ ਕਿਲਾ ਰਾਇਪਰ ਵਿਚਕਾਰ ਗਹਿਗਿੱਚ ਮੁਕਾਬਲਾ ਹੋਇਆ ਜਿਸ ਵਿੱਚ ਜਰਖੜ ਅਕੈਡਮੀ 6-4 ਗੋਲਾਂ ਨਾਲ ਜੇਤੂ ਰਹੀ। ਅੱਧੇ ਸਮੇਂ ਤੱਕ ਕਿਲਾ ਰਾਇਪਰ 3-2 ਨਾਲ ਅੱਗੇ ਚੱਲ ਰਿਹਾ ਸੀ। ਜਰਖੜ ਅਕੈਡਮੀ ਦਾ ਪਵਨਦੀਪ ਸਿੰਘ ਹੀਰੋ ਆਫ ਦਾ ਮੈਚ ਬਣਿਆ। ਅੱਜ ਦੇ ਦੂਸਰੇ ਮੈਚ ਵਿੱਚ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ ਨੇ ਬਹੁਤ ਹੀ ਸੰਘਰਸ਼ ਪੂਰਨ ਮੁਕਾਬਲੇ ਮਗਰੋਂ ਅਮਰਗੜ੍ਹ ਨੂੰ 5-4 ਨਾਲ ਹਰਾ ਕੇ ਟੂਰਨਾਮੈਂਟ ਵਿੱਚ ਆਪਣੀ ਪਹਿਲੀ ਜਿੱਤ ਹਾਸਿਲ ਕੀਤੀ। ਮੋਗਾ ਦਾ ਹਰਪੰਤ ਪ੍ਰੀਤ ਹੀਰੋ ਆਫ ਦਾ ਮੈਚ ਬਣਿਆ ।ਜਦ ਕਿ ਜੂਨੀਅਰ ਵਰਗ ਵਿੱਚ ਗੁਰੂ ਤੇਗ ਬਹਾਦਰ ਅਕੈਡਮੀ ਚਚਰਾੜੀ ਨੇ ਸਪੋਰਟ ਸੈਂਟਰ ਕਿਲਾ ਰਾਏਪੁਰ ਨੂੰ 3-0 ਨਾਲ਼ ਹਰਾ ਕੇ ਦੂਜੀ ਜਿੱਤ ਹਾਸਿਲ ਕੀਤੀ । ਚਚਰਾੜੀ ਦਾ ਗੁਰਸਿਮਰਨ ਸਿੰਘ ਹੀਰੋ ਆਫ ਦਾ ਮੈਚ ਬਣਿਆ। ਜੂਨੀਅਰ ਵਰਗ ਦੇ ਇੱਕ ਹੋਰ ਮੁਕਾਬਲੇ ਵਿੱਚ ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਛੰਨਾ ਅਮਰਗੜ੍ਹ ਨੇ ਘਵਁਦੀ ਸਕੂਲ ਨੂੰ 2-1 ਨਾਲ ਹਰਾ ਕੇ ਆਪਣੇ ਸੈਮੀ ਫਾਈਨਲ ਵੱਲ ਕਦਮ ਵਧਾਏ ।

ਅੱਜ ਦੇ ਮੈਚਾਂ ਦੌਰਾਨ ਲੁਧਿਆਣਾ ਪਲੈਨਿੰਗ ਬੋਰਡ ਦੇ ਚੇਅਰਮੈਨ ਸਰਦਾਰ ਸ਼ਰਨਪਾਲ ਸਿੰਘ ਮੱਕੜ ਨੇ ਮੁੱਖ ਮਹਿਮਾਨ ਵਜੋਂ ਵੱਖ-ਵੱਖ ਟੀਮਾਂ ਦੇ ਨਾਲ ਜਾਣ ਪਹਿਚਾਣ ਕੀਤੀ। ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ। ਇਸ ਮੌਕੇ ਰਘਵੀਰ ਸਿੰਘ ਖਾਨਪੁਰ ਯੂਐਸਏ, ਪਰਮਜੀਤ ਸਿੰਘ ਨੀਟੂ, ਤਜਿੰਦਰ ਸਿੰਘ ਜਰਖੜ, ਗੁਰਸਤਿੰਦਰ ਸਿੰਘ ਪ੍ਰਗਟ, ਮਨਦੀਪ ਸਿੰਘ ਜਰਖੜ, ਸ਼ਿੰਗਾਰਾ ਸਿੰਘ ਜਰਖੜ, ਗੁਰਦੀਪ ਸਿੰਘ ਕਿਲਾ ਰਾਏਪੁਰ ਜ਼ਿਲਾ ਖੇਡ ਅਫਸਰ ਮਲੇਰ ਕੋਟਲਾ, ਕੁਲਦੀਪ ਸਿੰਘ ਘਵੱਦੀ, ਪਰਮ ਗਰੇਵਾਲ ਗਿੱਲ, ਬਾਬਾ ਰੁਲਦਾ ਸਿੰਘ ਸਾਇਆ ਕਲਾ, ਗੁਰਵਿੰਦਰ ਸਿੰਘ ਕਿਲਾ ਰਾਇਪਰ, ਅਜੀਤ ਪਾਲ ਸਿੰਘ ਨਾਰੰਗਵਾਲ ਆਦਿ ਇਲਾਕੇ ਦੀਆਂ ਹੋਰ ਸ਼ਖਸੀਅਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਓਲੰਪੀਅਨ ਪ੍ਰਿੰਸੀਪਲ ਹਾਕੀ ਫੈਸਟੀਵਲ ਦੇ ਅਗਲੇ ਗੇੜ ਦੇ ਮੁਕਾਬਲੇ 18 ਅਤੇ 19 ਮਈ ਨੂੰ ਹੋਣਗੇ । ਇਸ ਮੌਕੇ 19 ਮਈ ਨੂੰ ਓਲੰਪੀਅਨ ਪ੍ਰਿਥੀਪਾਲ ਸਿੰਘ ਦੀ 41ਵੀਂ ਬਰਸੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਮਨਾਈ ਜਾਵੇਗੀ ।

Fourth day of olympian prithipal singh hockey festival at jarkhar


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App