India vs South Africa ਟੀ-20 ਵਿਸ਼ਵ ਕੱਪ 2024 ਦਾ ਫਾਈਨਲ ਅੱਜ ਯਾਨੀ ਸ਼ਨੀਵਾਰ, 29 ਜੂਨ ਨੂੰ ਕੇਨਸਿੰਗਟਨ ਓਵਲ, ਬਾਰਬਾਡੋਸ ਵਿਖੇ ਖੇਡਿਆ ਜਾਣਾ ਹੈ। 10 ਸਾਲ ਬਾਅਦ ਖਿਤਾਬ ਜਿੱਤਣ ਦਾ ਮੌਕਾ

IND VS SA ਫਾਈਨਲ ਸਥਾਨਕ ਸਮੇਂ ਅਨੁਸਾਰ ਸਵੇਰੇ 10:30 ਵਜੇ ਸ਼ੁਰੂ ਹੋਵੇਗਾ, ਜਦਕਿ ਮੈਚ ਭਾਰਤੀ ਸਮੇਂ ਅਨੁਸਾਰ ਰਾਤ 8 ਵਜੇ ਹੋਵੇਗਾ। ਦੋਵੇਂ ਕਪਤਾਨ - ਰੋਹਿਤ ਸ਼ਰਮਾ ਅਤੇ ਏਡਨ ਮਾਰਕਰਮ - ਟਾਸ ਤੋਂ ਅੱਧਾ ਘੰਟਾ ਪਹਿਲਾਂ ਮੈਦਾਨ 'ਚ ਨਿੱਤਰਣਗੇ। ਭਾਰਤ ਤੇ ਦੱਖਣੀ ਅਫਰੀਕਾ ਫਾਈਨਲ ਦੇ ਦਿਨ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ , 28 ਜੂਨ ਨੂੰ ਸੂਰਜ ਡੁੱਬਣ ਦੇ ਨਾਲ ਹੀ ਜਿੱਥੇ ਭਾਰੀ ਮੀਂਹ ਪਿਆ ਹੈ, ਉਥੇ ਦੇਰ ਰਾਤ ਵੀ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਅਜਿਹੇ 'ਚ ਇਸ ਦਾ ਅਸਰ ਫਾਈਨਲ 'ਤੇ ਪੈ ਸਕਦਾ ਹੈ।