ਮਨੂ ਭਾਕਰ ਨੇ ਮੰਗਲਵਾਰ ਨੂੰ ਪੈਰਿਸ ਓਲੰਪਿਕ 'ਚ ਇਤਿਹਾਸ ਰਚ ਦਿੱਤਾ ਹੈ। ਉਹ ਇੱਕੋ ਓਲੰਪਿਕ ਵਿੱਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ। ਉਸ ਨੇ 10 ਮੀਟਰ ਏਅਰ ਪਿਸਟਲ ਦੇ ਮਿਸ਼ਰਤ ਟੀਮ ਮੁਕਾਬਲੇ ਵਿੱਚ ਸਰਬਜੋਤ ਸਿੰਘ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਐਤਵਾਰ ਮਨੂ ਨੇ 10 ਮੀਟਰ ਏਅਰ ਪਿਸਟਲ ਸ਼ੂਟਿੰਗ ਦੇ ਮਹਿਲਾ ਵਰਗ 'ਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦਾ ਖਾਤਾ ਖੋਲਿਆ ਸੀ। ਹੁਣ ਸਰਬਜੋਤ ਨਾਲ ਮਿਲ ਕੇ ਮਨੂ ਨੇ ਦੂਜਾ ਤਮਗਾ ਆਪਣੇ ਨਾਂ ਕਰ ਲਿਆ ਹੈ।
ਦੋਵਾਂ ਨੇ ਕੋਰੀਆਈ ਜੋੜੀਦਾਰ ਓ ਯੇ ਜਿਨ ਅਤੇ ਲੀ ਵੂਨਹੋ ਨੂੰ 16-10 ਨਾਲ ਹਰਾਇਆ। ਕੋਰੀਆਈ ਜੋੜੀ 'ਚ ਓ ਯੇ ਜਿਨ ਉਹੀ ਨਿਸ਼ਾਨੇਬਾਜ਼ ਹੈ, ਜਿਸ ਨੇ ਐਤਵਾਰ ਨੂੰ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਵਰਗ 'ਚ ਸੋਨ ਤਮਗਾ ਜਿੱਤਿਆ ਸੀ। ਜਿਨ ਇਸ ਤਰ੍ਹਾਂ ਦੀ ਫਾਰਮ 'ਚ ਸੀ ਕਿ ਉਸ ਨੇ ਨਵੇਂ ਓਲੰਪਿਕ ਰਿਕਾਰਡ ਦੇ ਨਾਲ ਸੋਨ ਤਮਗਾ ਜਿੱਤਿਆ। ਮਨੂ ਭਾਕਰ ਇੱਕ ਹੀ ਓਲੰਪਿਕ ਵਿੱਚ ਦੋ ਤਮਗੇ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ।ਪਰ ਮਿਕਸਡ ਟੀਮ ਈਵੈਂਟ ਵਿੱਚ ਮਨੂ-ਸਰਬਜੋਤ ਸਿੰਘ ਦੀ ਜੋੜੀ ਨੇ ਕੋਰੀਆਈ ਜੋੜੀਦਾਰਾਂ ਨੂੰ ਪਛਾੜ ਦਿੱਤਾ।
ਮਨੂ ਅਤੇ ਸਰਬਜੋਤ ਨੇ ਖ਼ਿਤਾਬੀ ਮੈਚ ਵਿੱਚ ਲੀਗ ਮੈਚ ਦੇ ਫ਼ਰਕ ਵਿੱਚ ਸੁਧਾਰ ਕੀਤਾ। ਇਕ ਤਰ੍ਹਾਂ ਨਾਲ ਮਨੂ ਨੇ ਮੰਗਲਵਾਰ ਨੂੰ 'ਸਟਿਲ ਆਈ ਵਿਚ ਰਾਈਜ਼' ਕਵਿਤਾ ਵਾਲੇ ਭਰੋਸੇ ਨਾਲ ਆਪਣੇ ਆਤਮ ਵਿਸ਼ਵਾਸ ਨਾਲ ਇਤਿਹਾਸ ਰਚ ਦਿੱਤਾ।ਇਸ ਮੁਕਾਬਲੇ ਤੋਂ ਪਹਿਲਾਂ ਸਰਬਜੋਤ ਦੇ ਕੋਚ, ਅਭਿਸ਼ੇਕ ਰਾਣਾ ਨੇ ਫੋਨ ਉੱਤੇ ਗੱਲਬਾਤ ਰਾਹੀ ਸਰਬਜੋਤ ਸਿੰਘ ਦੇ ਪ੍ਰੇਰਣਾ ਸਰੋਤ ਨਿਸ਼ਾਨੇਬਾਜ਼ ਕੈਰੋਲੀ ਟਾਕਾਕਸ ਨੂੰ ਦੱਸਿਆ। ਹੰਗਰੀ ਦੇ ਨਿਸ਼ਾਨੇਬਾਜ਼ ਕੈਰੋਲੀ ਟਾਕਾਕਸ ਦੀ ਕਹਾਣੀ ਪ੍ਰੇਰਣਾਦਾਇਕ ਹੈ।





