ਟੀਵੀ ਇੰਡਸਟਰੀ ਤੋਂ ਇੱਕ ਬੁਰੀ ਖ਼ਬਰ ਆਈ ਹੈ। ਟੀਵੀ ਅਦਾਕਾਰ ਵੈਭਵ ਕੁਮਾਰ ਸਿੰਘ ਰਾਘਵ ਦਾ ਦੇਹਾਂਤ ਹੋ ਗਿਆ ਹੈ। ਵੈਭਵ ਕੁਮਾਰ ਸਿੰਘ ਰਾਘਵ, ਜਿਨ੍ਹਾਂ ਨੂੰ ਪਿਆਰ ਨਾਲ ਵਿਭੂ ਰਾਘਵ ਵਜੋਂ ਜਾਣਿਆ ਜਾਂਦਾ ਸੀ, ਨੇ 2 ਜੂਨ ਨੂੰ ਆਖਰੀ ਸਾਹ ਲਿਆ। ਉਹ 2022 ਤੋਂ ਸਟੇਜ ਫੋਰ ਕੋਲਨ ਕੈਂਸਰ ਤੋਂ ਪੀੜਤ ਸਨ। ਉਨ੍ਹਾਂ ਦਾ ਮੁੰਬਈ ਦੇ ਨਾਨਾਵਤੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਪਰ ‘ਨਿਸ਼ਾ ਔਰ ਉਨਕੇ ਕਜ਼ਨਜ਼’ ਫੇਮ ਅਦਾਕਾਰ ਵਿਭੂ ਰਾਘਵ ਕੈਂਸਰ ਨਾਲ ਜੰਗ ਹਾਰ ਗਏ

ਟੀਵੀ ਇੰਡਸਟਰੀ ਦੇ ਉਸਦੇ ਦੋਸਤਾਂ ਨੇ ਸੋਸ਼ਲ ਮੀਡੀਆ ‘ਤੇ ਵਿਭੂ ਦੇ ਜਾਣ ‘ਤੇ ਸੋਗ ਪ੍ਰਗਟ ਕੀਤਾ ਹੈ।ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਅਤੇ ਮਸ਼ਹੂਰ ਹਸਤੀਆਂ ਨੇ ਨਮ ਅੱਖਾਂ ਨਾਲ ਵਿਭੂ ਨੂੰ ਅਲਵਿਦਾ ਕਿਹਾ ਹੈ। ਕੈਂਸਰ ਦੀ ਆਪਣੀ ਯਾਤਰਾ ਦੌਰਾਨ ਵਿਭੂ ਸੋਸ਼ਲ ਮੀਡੀਆ ‘ਤੇ ਬਹੁਤ ਸਰਗਰਮ ਸੀ। ਉਹ ਲੋਕਾਂ ਨੂੰ ਇਸ ਗੰਭੀਰ ਬਿਮਾਰੀ ਬਾਰੇ ਜਾਗਰੂਕ ਵੀ ਕਰਦੇ ਸਨ। ਓਨਾ ਨੇ ਕਈ ਵੀਡੀਓਜ਼ ਵਿੱਚ ਆਪਣਾ ਦਰਦ ਸਾਂਝਾ ਕੀਤਾ ਸੀ।

ਵਿਭੂ ਨੂੰ ‘ਸੁਵਰੀਨ ਗੁਗਲ’ ਅਤੇ ‘ਰਿਦਮ’ ‘ਸਾਵਧਾਨ ਇੰਡੀਆ’ ਵਰਗੇ ਟੀਵੀ ਸ਼ੋਅ ਤੋਂ ਪਛਾਣ ਮਿਲੀ। ਵਿਭੂ ਹਮੇਸ਼ਾ ਮੁਸਕਰਾਉਂਦੇ ਰਹਿੰਦੇ ਅਤੇ ਬਿਮਾਰੀ ਦੌਰਾਨ ਵੀ ਹਿੰਮਤ ਨਹੀਂ ਹਾਰੇ। ਉਹ ਸੋਸ਼ਲ ਮੀਡੀਆ ‘ਤੇ ਇਲਾਜ ਨਾਲ ਸਬੰਧਤ ਅਪਡੇਟਸ ਵੀ ਸਾਂਝਾ ਕਰਦੇ ਰਹਿੰਦੇ। ਓਨਾ ਦੇ ਪਰਿਵਾਰ ਵਿੱਚ ਓਨਾ ਦੀ ਮਾਂ ਅਨੁਪਮਾ ਰਾਘਵ, ਭਰਾ ਐਸ਼ਵਰਿਆ ਰਾਘਵ ਅਤੇ ਭੈਣ ਗਰਿਮਾ ਸਿੰਘ ਤਿਆਗੀ ਹਨ।