ਅੰਤਰ-ਰਾਸ਼ਟਰੀ ਯੋਗ ਦਿਵਸ ‘ਤੇਃ
ਯੋਗ ਕੀ ਹੈ?
ਯੋਗ ਇੱਕ ਕਿਰਿਆ ਹੈ ਜਿਸ ਦਾ ਅਰਥ ਹੈ ਜੋੜਨਾ।
ਭਾਵ ਮਨ ਅਤੇ ਸਰੀਰ ਨੂੰ ਆਤਮਾ ਨਾਲ ਜੋੜਨਾ।
ਯੋਗ ਕਈ ਤਰ੍ਹਾਂ ਦੇ ਹੁੰਦੇ ਹਨ ਪਰ ਸਭ ਤੋਂ ਉੱਤਮ ਕਰਮ ਯੋਗ ਹੈ।
ਯੋਗ ਕੋਈ ਦਵਾ ਨਹੀਂ, ਕੋਈ ਜੜੀ ਬੂਟੀ ਨਹੀਂ ਜਿਸ ਨਾਲ ਮਰੀਜ਼ ਠੀਕ ਹੋ ਜਾਵੇ। ਯੋਗ ਤਾਂ ਜੀਵਨ ਜਾਚ ਹੈ। ਯੋਗ ਦਾ ਸਬੰਧ ਸਾਧਨਾਂ ਨਾਲ ਹੈ।
ਉਂਜ ਤਾਂ ਯੋਗ ਨੂੰ ਚਾਰ ਪ੍ਰਕਾਰਾਂ ਵਿੱਚ ਵੰਡਿਆ ਜਾਂਦਾ ਹੈ;
ਗਿਆਨ ਯੋਗ, ਭਗਤੀ ਯੋਗ, ਧਰਮ ਯੋਗ ਅਤੇ ਕਰਮਯੋਗ।
ਇਸ ਤੋਂ ਅਲਾਵਾ ਹੱਠ ਯੋਗ ਅਤੇ ਰਾਜ ਯੋਗ ਵੀ ਹਨ ਜਿਸ ਨੂੰ ਪਤੰਜਲੀ ਯੋਗ ਵੀ ਕਿਹਾ ਜਾਂਦਾ ਹੈ।
ਯੋਗ ਦੀ ਕਿਰਿਆ ਦਾ ਲਾਭ ਸਰੀਰ ਅਤੇ ਮਨ ਦੋਹਾਂ ‘ਤੇ ਹੁੰਦਾ ਹੈ।
ਜਦੋਂ ਮਨ ਵਿੱਚ ਤਬਦੀਲੀ ਆਉਂਦੀ ਹੈ ਤਾਂ ਬੁੱਧੀ ਵਿਚ ਵੀ ਤਬਦੀਲੀ ਆਉਂਦੀ ਹੈ ਅਤੇ ਫੇਰ ਆਤਮਿਕ ਆਨੰਦ ਪ੍ਰਾਪਤ ਹੋ ਜਾਂਦਾ ਹੈ।
ਜਦੋਂ ਆਤਮਾ ਪ੍ਰਸੰਨ ਹੁੰਦੀ ਹੈ, ਉਦੋਂ ਸਮਾਧੀ ਲੱਗਦੀ ਹੈ ਤੇ ਉਦੋਂ ਹੀ ਬਦਲਾਵ ਪੈਦਾ ਹੁੰਦਾ ਹੈ।
ਬੰਦੇ ਦੇ ਮਨ ਵਿੱਚ ਹਰ ਵੇਲੇ ਕੁਝ ਨਾ ਕੁਝ ਚਲਦਾ ਰਹਿੰਦਾ ਹੈ, ਜਿਸ ਕਰਕੇ ਡਰ, ਸ਼ੰਕਾ, ਚਿੰਤਾ ਅਤੇ ਹੋਰ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ।
ਇਹ ਜ਼ਿੰਦਗੀ ਸੰਘਰਸ਼ ਜਿਹਾ ਜਾਪਦੀ ਹੈ ਅਤੇ ਉਲਝਣਾ ਵਿੱਚ ਘਿਰੀ ਰਹਿੰਦੀ ਹੈ।
ਯੋਗ ਨਾਲ ਮਨ ਵਿਚ ਠਹਿਰਾਅ ਪੈਦਾ ਹੁੰਦਾ ਹੈ, ਸ਼ਾਂਤੀ ਪ੍ਰਾਪਤ ਹੁੰਦੀ ਹੈ ਅਤੇ ਸਮੱਸਿਆ ਦਾ ਸਮਾਧਾਨ ਵੀ ਮਿਲਦਾ ਹੈ।
ਸਰੀਰਕ ਕਿਰਿਆ ਨੂੰ ਯੋਗ ਨਹੀਂ ਕਹਿ ਸਕਦੇ, ਉਹ ਤਾਂ ਪੀ.ਟੀ ਐਕਸਰਸਾਈਜ਼ ਹੈ!!
ਯੋਗ ਜੁਗਤ ਹੈ, ਜੀਵਨ ਜਾਚ ਦੀ ਜੁਗਤ !
ਧਰਮ ਧੁਜਾ ਹੈ, ਧਰਮ ਯੋਗ ਦਾ ਮੂਲ ਰਚੈਤਾ ਹੈ!
ਕਰਮਯੋਗ ਹੀ ਉੱਤਮ ਯੋਗ ਹੈ🙏ਰਣਜੋਧਸਿੰਘ😍





