ਅੱਜਕੱਲ੍ਹ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਸਰੀਰ ਕਈ ਬਿਮਾਰੀਆਂ ਦਾ ਘਰ ਬਣਦਾ ਜਾ ਰਿਹਾ ਹੈ। ਡਾਈਟਿੰਗ ਆਦਿ ਆਪਣੀ ਥਾਂ 'ਤੇ ਫਾਇਦੇਮੰਦ ਹੈ ਪਰ ਜਦੋਂ ਤਕ ਤੁਸੀਂ ਆਪਣੀ ਖੁਰਾਕ 'ਚ ਗੈਰ-ਸਿਹਤਮੰਦ ਵਿਕਲਪਾਂ ਨੂੰ ਸਿਹਤਮੰਦ ਚੀਜ਼ਾਂ ਨਾਲ ਨਹੀਂ ਬਦਲਦੇ, ਤੁਸੀਂ ਹਮੇਸ਼ਾ ਆਪਣੀ ਸਿਹਤ ਨੂੰ ਲੈ ਕੇ ਚਿੰਤਤ ਰਹੋਗੇ। ਅੱਜ ਅਸੀਂ ਤੁਹਾਨੂੰ ਅਪਰਾਜਿਤਾ ਦੇ ਫੁੱਲਾਂ ਤੋਂ ਬਣੀ ਚਾਹ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਬਲੂ ਟੀ ਵੀ ਕਿਹਾ ਜਾਂਦਾ ਹੈ। ਆਓ ਬਿਨਾਂ ਦੇਰ ਕੀਤੇ ਜਾਣ ਲਓ ਇਸ ਦੇ ਫਾਇਦੇ ਤੇ ਦੁੱਧ ਵਾਰੀ ਚਾਹ ਤੋਂ ਕਰ ਲਓ ਕਿਨਾਰਾ...'ਬਲੂ ਟੀ' ਬਣਾਉਣ ਲਈ ਅਪਰਾਜਿਤਾ ਦੇ ਫੁੱਲ ਚਾਹੀਦੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਬਣੀ ਚਾਹ 'ਚ ਦੁੱਧ ਨਹੀਂ ਪਾਇਆ ਜਾਂਦਾ। ਇਹੀ ਕਾਰਨ ਹੈ ਕਿ ਇਸ 'ਚ ਫੈਟ ਕੰਟੈਂਟ ਨਹੀਂ ਹੁੰਦਾ ਤੇ ਤੁਹਾਨੂੰ ਭਾਰ ਘਟਾਉਣ 'ਚ ਫਾਇਦਾ ਮਿਲਦਾ ਹੈ। ਚਾਹੇ ਤੁਸੀਂ ਆਪਣੇ ਸਰੀਰ ਨੂੰ ਡੀਟੌਕਸ ਕਰਨਾ ਚਾਹੁੰਦੇ ਹੋ ਜਾਂ ਆਪਣੇ ਸੁਸਤ ਮੈਟਾਬੋਲਿਜ਼ਮ ਨੂੰ ਮੁੜ ਸੁਰਜੀਤ ਕਰਨਾ ਚਾਹੁੰਦੇ ਹੋ, ਅਪਰਾਜਿਤਾ ਦੇ ਫੁੱਲਾਂ ਦੀ ਚਾਹ ਤੁਹਾਡੇ ਲਈ ਹਰ ਸਥਿਤੀ ਵਿੱਚ ਲਾਭਦਾਇਕ ਸਾਬਤ ਹੁੰਦੀ ਹੈ।
- ਬਲੂ ਟੀ ਬਣਾਉਣ ਲਈ ਸਭ ਤੋਂ ਪਹਿਲਾਂ ਤੁਸੀਂ ਕੜਾਹੀ 'ਚ ਇੱਕ ਗਲਾਸ ਪਾਣੀ ਪਾਓ ਤੇ ਉਸ ਵਿੱਚ 4-5 ਅਪਰਾਜਿਤਾ ਦੇ ਫੁੱਲ ਉਬਾਲ ਲਓ।
- ਇਸ ਨੂੰ 5 ਮਿੰਟ ਤਕ ਉਬਲਣ ਦਿਓ, ਫਿਰ ਗੈਸ ਬੰਦ ਕਰ ਦਿਓ ਤੇ ਫਿਲਟਰ ਕਰ ਕੇ ਕੱਪ 'ਚ ਕੱਢ ਲਓ।
- ਇਸ ਤੋਂ ਬਾਅਦ ਤੁਹਾਡੀ ਬਲੂ ਟੀ ਤਿਆਰ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਦਾ ਸਵਾਦ ਵਧਾਉਣ ਲਈ ਤੁਸੀਂ ਨਿੰਬੂ ਜਾਂ ਸ਼ਹਿਦ ਵੀ ਮਿਲਾ ਸਕਦੇ ਹੋ।
- ਅਪਰਾਜਿਤਾ ਦੇ ਫੁੱਲਾਂ ਦੀ ਚਾਹ ਯਾਨੀ ਬਲੂ ਟੀ ਭਾਰ ਘਟਾਉਣ ਲਈ ਬਹੁਤ ਵਧੀਆ ਹੈ।
- ਬਲੂ ਟੀ 'ਚ ਪਾਏ ਜਾਣ ਵਾਲੇ ਐਂਟੀ-ਆਕਸੀਡੈਂਟ ਤੁਹਾਡੀ ਸਕਿਨ ਤੇ ਵਾਲਾਂ ਨੂੰ ਸਿਹਤਮੰਦ ਰੱਖਦੇ ਹਨ।
- ਬਦਲਦੇ ਮੌਸਮ 'ਚ ਇਮਿਊਨਿਟੀ ਨੂੰ ਮਜ਼ਬੂਤ ਕਰਨ ਲਈ ਵੀ ਬਲੂ ਟੀ ਬਹੁਤ ਫਾਇਦੇਮੰਦ ਹੁੰਦੀ ਹੈ।
- ਬਲੂ ਟੀ ਬੈਡ ਕੋਲੈਸਟ੍ਰਾਲ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ 'ਚ ਵੀ ਫਾਇਦੇਮੰਦ ਸਾਬਤ ਹੋ ਸਕਦੀ ਹੈ।





