ਰੋਜ਼ੀ ਰੋਟੀ ਲਈ ਦੁਬਈ ਗਿਆ ਨੌਜਵਾਨ ਹੋਇਆ ਹੋਇਆ ਲਾਪਤਾ,ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ

ਆਪਣੇ ਤੇ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਵਾਸਤੇ ਸਾਡੇ ਵਿਦੇਸ਼ਾਂ ਵੱਲ ਰੁਖ਼ ਕਰ ਰਹੇ ਹਨ ਤਾਂ ਜ਼ੋ ਉਹਨਾਂ ਦੇ ਪਰਿਵਾਰ ਦਾ ਚੰਗਾ ਭਵਿੱਖ ਬਣ ਸਕੇ ਵਿਦੇਸ਼ ਜਾਣ ਵਾਸਤੇ ਨੋਜਵਾਨ ਕਰਜ਼ਾ ਵੀ ਚੁੱਕ ਰਹੇ ਹਨ ਚੰਗੇ ਭਵਿੱਖ ਵਾਸਤੇ ਦੁਬਈ ਗਏ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਬ੍ਰਹਮਪੁਰਾ ਦੇ ਨੋਜਵਾਨ ਵਿਜੇਪਾਲ ਸਿੰਘ ਪੁੱਤਰ ਤਰਸੇਮ ਸਿੰਘ ਪਿਛਲੇ ਇੱਕ ਹਫਤੇ ਤੋਂ ਉੱਥੇ ਲਾਪਤਾ ਹੈ ਪਿੱਛੇ ਪਰਿਵਾਰਕ ਮੈਂਬਰਾਂ ਦਾ ਰੋਲ ਰੋ ਕੇ ਬੁਰਾ ਹਾਲ ਹੈ ਵਿਜੇਪਾਲ ਸਿੰਘ ਦੀ ਮਾਂ ਬਲਜੀਤ ਕੌਰ ਨੇ ਦੱਸਿਆ ਕਿ ਦੋ ਮਹਿਨੇ ਪਹਿਲਾਂ ਉਸ ਦਾ ਪੁੱਤਰ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਵਾਸਤੇ ਦੁਬਈ ਗਿਆ ਸੀ ਤੇ ਪਿਛਲੇ ਇੱਕ ਹਫਤੇ ਤੋਂ ਲਾਪਤਾ ਹੈ ਉਸ ਦੇ ਨਾਲ ਸਾਡਾ ਕੋਈ ਵੀ ਸਪੰਰਕ ਨਹੀਂ ਹੋ ਰਿਹਾ ਹੈ ਅਸੀਂ ਪ੍ਰੇਸ਼ਾਨੀ ਦੇ ਚੱਲਦੇ ਉਸ ਦੀ ਕੰਪਨੀ ਤੇ ਏਜੰਟ ਨਾਲ ਵੀ ਗੱਲ ਕੀਤੀ ਪਰ ਸਾਡੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਵਿਜੇਪਾਲ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੇ ਦੋ ਪੁੱਤਰ ਬੇਟਾ ਅਗਮਜੌਤ ਸਿੰਘ ਉਮਰ 4 ਸਾਲ ਤੇ ਬੇਟਾ ਸੰਨਦੀਪ ਸਿੰਘ ਉਮਰ 2 ਸਾਲ ਹੈ ਉਸ ਦਾ ਪਤੀ ਵਿਦੇਸ਼ ਵਿਚ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਵਾਸਤੇ ਗਿਆ ਸੀ ਉਸ ਦੇ ਪਤੀ ਨੇ ਬੀ ਫਾਰਮੇਸੀ ਕੀਤੀ ਹੋਈ ਹੈ ਪਰ ਉਸ ਨੂੰ ਪੰਜਾਬ ਵਿੱਚ ਕੋਈ ਨੋਕਰੀ ਨਹੀ ਮਿਲੀ ਜਿਸ ਤੋਂ ਬਾਅਦ ਉਹ ਦੁਬਈ ਵਿਖੇ ਦੋ ਮਹਿਨੇ ਪਹਿਲਾਂ ਗਿਆ ਸੀ




