ਪਾਕਿਸਤਾਨ ਦੀ ਡਿਜੀਟਲ ਜਨਗਣਨਾ ਵਿਚ ਸਿੱਖਾਂ ਨੂੰ ਦਰਕਿਨਾਰ ਕੀਤਾ ਗਿਆ ਹੈ। ਦਰਅਸਲ ਪਾਕਿਸਤਾਨ ਸਰਕਾਰ ਵਲੋਂ ਜਾਰੀ ਕੀਤੇ ਗਏ ਜਨਗਣਨਾ ਦੇ ਫਾਰਮ ਵਿਚ ਸਿੱਖ ਧਰਮ ਦਾ ਵਿਕਲਪ ਹੀ ਨਹੀਂ ਹੈ। ਇੱਥੇ ਸਿੱਖਾਂ ਦੀ ਆਬਾਦੀ 74,130 ਹੈ। ਸਿੱਖਾਂ ਵਿਚ ਇਸ ਸਬੰਧੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਫਾਰਮ ਵਿਚ ਧਰਮ ਲਈ ਦਿੱਤੇ ਗਏ ਵਿਕਲਪਾਂ ਵਿਚ ਮੁਸਲਿਮ, ਈਸਾਈ, ਹਿੰਦੂ, ਅਨੁਸੂਚਿਤ ਜਾਤੀਆਂ, ਅਹਿਮਦੀ ਅਤੇ ਹੋਰ ਸ਼ਾਮਲ ਹਨ। ਫਾਰਮ ਵਿਚ ਹਿੰਦੂਆਂ ਨੂੰ ਅਨੁਸੂਚਿਤ ਜਾਤੀਆਂ ਬਣਾਇਆ ਗਿਆ ਹੈ। ਫਾਰਮ ਵਿਚ ਹਿੰਦੂਆਂ ਤੋਂ ਇਲਾਵਾ ਅਨੁਸੂਚਿਤ ਜਾਤੀਆਂ ਲਈ ਵੱਖਰਾ ਵਿਕਲਪ ਦਿੱਤਾ ਹੋਇਆ ਹੈ। ਪਾਕਿਸਤਾਨ ਵਿਚ ਹਿੰਦੂਆਂ ਦੀ ਗਿਣਤੀ 22 ਲੱਖ 10 ਹਜ਼ਾਰ ਹੈ, ਜੋ ਕਿ ਕੁੱਲ ਆਬਾਦੀ ਦਾ ਲਗਭਗ ਇਕ ਫੀਸਦ ਤੋਂ ਜ਼ਿਆਦਾ ਹੈ। ਜਨਗਣਨਾ ਫਾਰਮ ਵਿਚ ਹਿੰਦੂਆਂ ਨੂੰ ਵੰਡਣ ਦੇ ਇਲਜ਼ਾਮ ਲਗਾਏ ਗਏ ਹਨ। ਪਾਕਿਸਤਾਨ ਨੇ ਮਾਰਚ ਵਿਚ ਪਹਿਲੀ ਵਾਰ ਡਿਜੀਟਲ ਜਨਗਣਨਾ ਦੀ ਸ਼ੁਰੂਆਤ ਕੀਤੀ ਹੈ। ਪਾਕਿਸਤਾਨ ਦੀ ਐਨਏਡੀਆਰਏ ਦੀ ਰਿਪੋਰਟ ਮੁਤਾਬਕ ਘੱਟ ਗਿਣਤੀਆਂ 5 ਫੀਸਦ ਹਨ। ਇਹਨਾਂ ਵਿਚ ਹਿੰਦੂਆਂ ਦੀ ਆਬਾਦੀ ਸਭ ਤੋਂ ਜ਼ਿਆਦਾ ਹੈ। ਪਾਕਿਸਤਾਨ ਵਿਚ ਈਸਾਈ ਆਬਾਦੀ 18 ਲੱਖ 73 ਹਜ਼ਾਰ, ਅਹਿਮਦੀ ਆਬਾਦੀ 1.88 ਲੱਖ, 3917 ਪਾਰਸੀ ਅਤੇ 1400 ਲੋਕ ਨਾਸਤਿਕ ਹਨ।