ਬ੍ਰਿਟੇਨ 'ਚ ਡਾਕਘਰ ਦੀ ਸਾਬਕਾ ਸੰਚਾਲਕਾ ਇਕ ਸਿੱਖ ਔਰਤ ਨੂੰ ਨਸਲੀ ਭੇਦਭਾਦ ਦਾ ਸ਼ਿਕਾਰ ਹੋਣਾ ਪਿਆ। ਘਟਨਾ ਦੇ 27 ਸਾਲ ਬਾਅਦ ਸਿੱਖ ਔਰਤ ਨੇ ਉਸ ਨਾਲ ਹੋਏ ਭੇਦਭਾਵ ਦਾ ਮਾਮਲਾ ਚੁੱਕਿਆ ਹੈ। ਉਸ ਨੂੰ ਵਿਰਾਸਤ ਦੇ ਨਾਂ 'ਤੇ ਜਬਰਨ ਜੁਰਮ ਕਬੂਲਣ ਲਈ ਮਜਬੂਰ ਕੀਤਾ ਗਿਆ, ਪਰ ਕੁਲਦੀਪ ਕੌਰ ਨੇ ਹਾਰ ਨਹੀਂ ਮੰਨੀ। ਉਨ੍ਹਾਂ ਦੇ ਵਿਰੋਧ ਦੇ 27 ਸਾਲ ਬਾਅਦ ਸਥਾਨਕ ਸਰਕਾਰ ਪੁਰਾਣੇ ਮਾਮਲਿਆਂ ਲਈ ਵੀ ਨਵਾਂ ਨਿਯਮ ਲਿਆਉਣ ਦੀ ਤਿਆਰੀ 'ਚ ਹੈ।
73 ਸਾਲਾ ਕੁਲਦੀਪ ਕੌਰ ਅਟਵਾਲ 'ਤੇ ਜੁਲਾਈ 1995 ਤੋਂ ਨਵੰਬਰ 1996 ਦੇ ਵਿਚਕਾਰ 30 ਹਜ਼ਾਰ ਪਾਊਂਡ ਚੋਰੀ ਕਰਨ ਦਾ ਦੋਸ਼ ਲਾਇਆ ਗਿਆ ਸੀ। ਉਦੋਂ ਉਨ੍ਹਾਂ ਦੀ ਉਮਰ 46 ਸਾਲ ਸੀ। ਉਹ ਕੋਵੈਂਟਰੀ ਬ੍ਰਾਂਚ 'ਚ ਤਾਇਨਾਤ ਸਨ। ਡਾਕਘਰ ਦੇ ਆਡੀਟਰਾਂ ਨੇ 1997 'ਚ ਛਾਪੇਮਾਰੀ ਕੀਤੀ। ਦ ਗਾਰਜੀਅਨ ਅਖਬਾਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਆਪਣੀ ਏਸ਼ਿਆਈ ਵਿਰਾਸਤ ਕਾਰਨ ਭੇਦਭਾਵ ਦਾ ਦਾ ਸਾਹਮਣਾ ਕਰਨਾ ਪਿਆ।
ਉਨ੍ਹਾਂ ਨੂੰ ਸੰਸਕ੍ਰਿਤੀ ਕਾਰਨ ਜਬਰਨ ਜੁਰਮ ਕਬੂਲ ਕਰਨ ਲਈ ਮਜਬੂਰ ਕੀਤਾ ਗਿਆ। ਪਰ ਕੁਲਦੀਪ ਕੌਰ ਅਟਵਾਲ ਇਸ ਦੇ ਲਈ ਲੜੀ ਤੇ ਜਿੱਤ ਵੀ ਹਾਸਲ ਕੀਤੀ। ਕੁਲਦੀਪ ਕੌਰ ਨੇ ਅਖਬਾਰ ਨੂੰ ਦੱਸਿਆ ਕਿ ਆਡਿਟਰਾਂ ਨੇ ਉਸ ਨੂੰ ਸੁਝਾਅ ਦਿੱਤਾ ਸੀ, ਜੇਕਰ ਉਹ ਗ਼ਲਤੀ ਮੰਨ ਲੈਂਦੀ ਹੈ ਤਾਂ ਸਖ਼ਤ ਸਜ਼ਾ ਤੋਂ ਬਚ ਸਕਦੀ ਹੈ। ਪਰ ਉਨ੍ਹਾਂ ਲੜਨ ਦਾ ਫੈਸਲਾ ਕੀਤਾ।





