ਤਿਉਹਾਰਾਂ ਦੇ ਸੀਜ਼ਨ ਦੌਰਾਨ ਆਨਲਾਈਨ ਫੂਡ ਡਿਲੀਵਰੀ ਵਿੱਚ ਖਾਣੇ ਦੀ ਗੁਣਵੱਤਾ ਅਤੇ ਸਫ਼ਾਈ ਯਕੀਨੀ ਬਣਾਉਣ ਲਈ ਫੂਡ ਸੇਫਟੀ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਜਾਂਚ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਹੈ। ਹੁਣ ਵਿਭਾਗ ਦੀਆਂ ਟੀਮਾਂ ਰੈਸਟੋਰੈਂਟਾਂ ਅਤੇ ਉਨ੍ਹਾਂ ਦੀਆਂ ਰਸੋਈਆਂ ਦੇ ਨਾਲ-ਨਾਲ ਡਿਲੀਵਰੀ ਬੁਆਏਜ਼ ਦੇ ਕੈਰੀ ਬੈਗਾਂ ਦੀ ਵੀ ਜਾਂਚ ਕਰਨਗੀਆਂ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਰੈਸਟੋਰੈਂਟਾਂ ਅਤੇ ਫੂਡ ਐਗਰੀਗੇਟਰ ਕੰਪਨੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਵਿਭਾਗ ਨੂੰ ਖਾਣਾ ਲੀਕ ਹੋਣ, ਠੰਢਾ ਪਹੁੰਚਣ, ਪੈਕਿੰਗ ਵਿੱਚੋਂ ਬਦਬੂ ਆਉਣ ਅਤੇ ਵੈਜ ਤੇ ਨਾਨ-ਵੈਜ ਖਾਣਾ ਇੱਕੋ ਬੈਗ ਵਿੱਚ ਰੱਖਣ ਸਬੰਧੀ ਸ਼ਿਕਾਇਤਾਂ ਮਿਲ ਰਹੀਆਂ ਹਨ। ਇਨ੍ਹਾਂ ਨੂੰ ਰੋਕਣ ਲਈ ਮੁੱਖ ਸ਼ਹਿਰਾਂ, ਬਾਜ਼ਾਰਾਂ ਅਤੇ ਡਿਲੀਵਰੀ ਹੱਬਾਂ ਵਿੱਚ ਜਾਂਚ ਕੀਤੀ ਜਾਵੇਗੀ। ਇਸ ਦੌਰਾਨ ਕੈਰੀ ਬੈਗਾਂ ਦੀ ਸਫ਼ਾਈ, ਫੂਡ ਗ੍ਰੇਡ ਗੁਣਵੱਤਾ, ਖਾਣੇ ਦਾ ਤਾਪਮਾਨ ਅਤੇ ਪੈਕਿੰਗ ਦੀ ਸਥਿਤੀ ਦੀ ਜਾਂਚ ਹੋਵੇਗੀ।
ਸਹਾਇਕ ਫੂਡ ਕਮਿਸ਼ਨਰ ਪ੍ਰਦੀਪ ਰਾਏ ਨੇ ਦੱਸਿਆ ਕਿ ਲਾਪਰਵਾਹੀ ਮਿਲਣ ’ਤੇ ਪਹਿਲਾਂ ਨੋਟਿਸ ਜਾਰੀ ਕੀਤਾ ਜਾਵੇਗਾ। ਸੁਧਾਰ ਨਾ ਹੋਣ ਦੀ ਸੂਰਤ ਵਿੱਚ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਤਹਿਤ ਜੁਰਮਾਨਾ ਲਗਾਉਣ ਅਤੇ
ਲਾਇਸੈਂਸ ਰੱਦ ਕਰਨ ਤੱਕ ਦੀ ਕਾਰਵਾਈ ਹੋ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਖ਼ਰਾਬ ਜਾਂ ਦੂਸ਼ਿਤ ਖਾਣਾ ਮਿਲਣ ’ਤੇ ਫੋਟੋ ਅਤੇ ਬਿੱਲ ਸਮੇਤ ਵਿਭਾਗ ਦੇ ਟੋਲ ਫ੍ਰੀ ਨੰਬਰ ’ਤੇ ਸ਼ਿਕਾਇਤ ਦਰਜ ਕਰਵਾਉਣ।





