ਕੇਂਦਰ ਸਰਕਾਰ ਵੱਲੋਂ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਤਹਿਤ ਪੀਐੱਫ ਦੀ ਤਨਖ਼ਾਹ ਸੀਮਾ 15,000 ਰੁਪਏ ਤੋਂ ਵਧਾ ਕੇ 25,000 ਰੁਪਏ ਕਰਨ ਨਾਲ ਕਰਮਚਾਰੀਆਂ ਦੀ ਮਹੀਨਾਵਾਰ ਟੇਕ-ਹੋਮ ਸੈਲਰੀ ਘੱਟ ਹੋ ਸਕਦੀ ਹੈ। ਨਵੇਂ ਹਿਸਾਬ ਮੁਤਾਬਕ ਕਰਮਚਾਰੀਆਂ ਦੀ ਪੀਐੱਫ ਕਟੌਤੀ 1,800 ਰੁਪਏ ਤੋਂ ਵਧ ਕੇ 3,000 ਰੁਪਏ ਹੋ ਜਾਵੇਗੀ। ਹਾਲਾਂਕਿ, ਇਸ ਨਾਲ ਕਰਮਚਾਰੀਆਂ ਦੀ ਰਿਟਾਇਰਮੈਂਟ ਲਈ ਬੱਚਤ ਵਿੱਚ ਵਾਧਾ ਹੋਵੇਗਾ ਅਤੇ ਕੰਪਨੀ ਵੱਲੋਂ ਵੀ ਵਾਧੂ ਯੋਗਦਾਨ ਦਿੱਤਾ ਜਾਵੇਗਾ।

ਨਵੀਂ ਸੀਮਾ ਮੁਤਾਬਕ ਕਰਮਚਾਰੀ ਅਤੇ ਕੰਪਨੀ ਦੋਵਾਂ ਦਾ ਕੁੱਲ ਯੋਗਦਾਨ ਮਿਲਾ ਕੇ ਹਰ ਮਹੀਨੇ 6,000 ਰੁਪਏ ਹੋਵੇਗਾ, ਜਦਕਿ ਪਹਿਲਾਂ ਇਹ ਰਕਮ 3,600 ਰੁਪਏ ਸੀ। ਕੰਪਨੀ ਦੇ ਯੋਗਦਾਨ ਵਿੱਚੋਂ 8.33 ਫ਼ੀਸਦੀ ਹਿੱਸਾ ਕਰਮਚਾਰੀ ਦੇ ਪੈਨਸ਼ਨ ਖਾਤੇ (EPS) ਵਿੱਚ ਜਮ੍ਹਾਂ ਹੋਵੇਗਾ, ਜੋ ਹੁਣ 2,082.50 ਰੁਪਏ ਬਣਦਾ ਹੈ। ਬਾਕੀ 3.67 ਫ਼ੀਸਦੀ ਯਾਨੀ 917.50 ਰੁਪਏ EPF ਖਾਤੇ ਵਿੱਚ ਜਮ੍ਹਾਂ ਹੋਣਗੇ। ਇਸ ਤਰ੍ਹਾਂ ਪੀਐੱਫ ਵਿੱਚ ਵਧੇਰੇ ਯੋਗਦਾਨ ਨਾਲ ਕਰਮਚਾਰੀਆਂ ਦਾ ਲੰਬੇ ਸਮੇਂ ਦਾ ਰਿਟਾਇਰਮੈਂਟ ਫੰਡ ਵਧ ਸਕਦਾ ਹੈ।