Flipkart Big Billion Days Sale ਅਤੇ Amazon Great Indian Festival Sale ਦੌਰਾਨ iPhone ਸਮੇਤ ਕਈ ਸਮਾਰਟਫੋਨਾਂ ’ਤੇ ਆਕਰਸ਼ਕ ਡੀਲਾਂ ਮਿਲ ਰਹੀਆਂ ਹਨ। ਅਜਿਹੇ ’ਚ ਘੱਟ ਕੀਮਤ ’ਤੇ iPhone ਖਰੀਦਣ ਵਾਲੇ ਗਾਹਕਾਂ ਲਈ ਫੋਨ ਦੀ ਪ੍ਰਮਾਣਿਕਤਾ ਦੀ ਜਾਂਚ ਕਰਨਾ ਜ਼ਰੂਰੀ ਹੈ। ਸਿਰਫ਼ ਪੈਕਿੰਗ, ਸੀਲ ਜਾਂ Apple ਦੇ ਲੋਗੋ ਨੂੰ ਦੇਖ ਕੇ ਫੋਨ ਦੇ ਅਸਲੀ ਹੋਣ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਗਾਹਕ ਫੋਨ ਦੀ Settings ਵਿੱਚ General ਅਤੇ About ਸੈਕਸ਼ਨ ’ਚ ਜਾ ਕੇ IMEI ਅਤੇ ਸੀਰੀਅਲ ਨੰਬਰ ਚੈੱਕ ਕਰ ਸਕਦੇ ਹਨ।

ਇਸ ਤੋਂ ਇਲਾਵਾ, *#06# ਡਾਇਲ ਕਰਕੇ IMEI ਨੰਬਰ ਦੇਖਿਆ ਜਾ ਸਕਦਾ ਹੈ ਅਤੇ ਇਸ ਦਾ ਬਾਕਸ ’ਤੇ ਦਿੱਤੇ ਨੰਬਰ ਨਾਲ ਮਿਲਾਨ ਕੀਤਾ ਜਾ ਸਕਦਾ ਹੈ। ਜੇਕਰ ਦੋਵੇਂ ਨੰਬਰ ਵੱਖਰੇ ਹਨ, ਤਾਂ ਵਿਕਰੇਤਾ ਜਾਂ Apple Support ਨਾਲ ਸੰਪਰਕ ਕਰਨਾ ਚਾਹੀਦਾ ਹੈ। ਫੋਨ ਦਾ ਸੀਰੀਅਲ ਨੰਬਰ Apple ਦੀ ਅਧਿਕਾਰਤ Check Coverage ਵੈੱਬਸਾਈਟ ’ਤੇ ਦਰਜ ਕਰਕੇ ਵੀ ਡਿਵਾਈਸ ਨਾਲ ਸਬੰਧਤ ਜਾਣਕਾਰੀ ਦੀ ਜਾਂਚ ਕੀਤੀ ਜਾ ਸਕਦੀ ਹੈ।

ਹਾਲਾਂਕਿ, ਵੈੱਬਸਾਈਟ ’ਤੇ ਜਾਣਕਾਰੀ ਮਿਲਣਾ ਜਾਂ IMEI ਨੰਬਰ ਦਾ ਮਿਲਣਾ ਹੀ ਫੋਨ ਦੇ ਅਸਲੀ ਹੋਣ ਦੀ ਗਾਰੰਟੀ ਨਹੀਂ ਹੈ, ਕਿਉਂਕਿ ਨਕਲੀ ਡਿਵਾਈਸ ’ਤੇ ਵੀ ਕਿਸੇ ਹੋਰ ਫੋਨ ਦੇ ਵੇਰਵੇ ਵਰਤੇ ਜਾ ਸਕਦੇ ਹਨ। ਇਸ ਦੇ ਨਾਲ ਹੀ iPhone ਵਿੱਚ iOS, App Store, Apple Account ਅਤੇ Software Update ਵਰਗੇ ਵਿਕਲਪਾਂ ਦੀ ਜਾਂਚ ਕਰਨੀ ਚਾਹੀਦੀ ਹੈ।

Amazon ਜਾਂ Flipkart ਤੋਂ ਫੋਨ ਖਰੀਦਣ ਸਮੇਂ ਵਿਕਰੇਤਾ ਦੀ ਜਾਣਕਾਰੀ, ਪ੍ਰੋਡਕਟ ਦੀਆਂ ਡਿਟੇਲਾਂ ਅਤੇ ਰਿਟਰਨ ਪਾਲਿਸੀ ਵੀ ਧਿਆਨ ਨਾਲ ਪੜ੍ਹੋ। ਡਿਲੀਵਰੀ ਤੋਂ ਬਾਅਦ ਇਨਵੌਇਸ ਸੰਭਾਲ ਕੇ ਰੱਖੋ ਅਤੇ ਸੰਭਵ ਹੋਵੇ ਤਾਂ ਪਾਰਸਲ ਖੋਲ੍ਹਦੇ ਸਮੇਂ ਵੀਡੀਓ ਬਣਾਓ, ਤਾਂ ਜੋ ਕਿਸੇ ਗੜਬੜ ਦੀ ਸਥਿਤੀ ਵਿੱਚ ਸਬੂਤ ਮੌਜੂਦ ਹੋਵੇ। ਜੇਕਰ ਫੋਨ ਦੀ ਪ੍ਰਮਾਣਿਕਤਾ ਬਾਰੇ ਸ਼ੱਕ ਰਹਿੰਦਾ ਹੈ, ਤਾਂ Apple Support ਜਾਂ ਅਧਿਕਾਰਤ ਸਰਵਿਸ ਸੈਂਟਰ ਤੋਂ ਜਾਂਚ ਕਰਵਾਉਣਾ ਬਿਹਤਰ ਹੈ।