Vivo ਨੇ ਚੀਨ ਵਿੱਚ ਆਪਣਾ ਨਵਾਂ 5G ਸਮਾਰਟਫ਼ੋਨ Vivo Y600 ਲਾਂਚ ਕੀਤਾ ਹੈ। ਫ਼ੋਨ ਦੀ ਸਭ ਤੋਂ ਵੱਡੀ ਖ਼ਾਸੀਅਤ ਇਸ ਦੀ 10,000mAh ਦੀ ਬੈਟਰੀ ਹੈ। ਕੰਪਨੀ ਨਾਲ ਸਬੰਧਤ ਰਿਪੋਰਟ ਮੁਤਾਬਕ, ਇੱਕ ਟੈਸਟ ਦੌਰਾਨ ਇਸ ਫ਼ੋਨ ਨੇ ਲਗਾਤਾਰ 32 ਘੰਟੇ 37 ਮਿੰਟ ਤੱਕ ਵੀਡੀਓ ਸਟ੍ਰੀਮਿੰਗ ਕੀਤੀ। ਇਸ ਦੀਆਂ ਹੋਰ ਖ਼ਾਸ ਵਿਸ਼ੇਸ਼ਤਾਵਾਂ ਵਿੱਚ 120Hz ਰਿਫ੍ਰੈਸ਼ ਰੇਟ ਵਾਲੀ AMOLED ਡਿਸਪਲੇਅ, MediaTek Dimensity ਪ੍ਰੋਸੈਸਰ ਅਤੇ 44W ਫਾਸਟ ਚਾਰਜਿੰਗ ਸ਼ਾਮਲ ਹਨ। ਫ਼ਿਲਹਾਲ ਭਾਰਤ ਵਿੱਚ ਇਸ ਦੀ ਲਾਂਚਿੰਗ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ।
Vivo Y600 ਦੀ ਕੀਮਤ
ਚੀਨ ਵਿੱਚ ਫ਼ੋਨ ਦੇ ਵੱਖ-ਵੱਖ ਵੇਰੀਐਂਟ ਦੀਆਂ ਕੀਮਤਾਂ ਇਸ ਤਰ੍ਹਾਂ ਹਨ:
6GB RAM + 128GB ਸਟੋਰੇਜ: 1,999 ਯੁਆਨ (ਲਗਭਗ 28,450 ਰੁਪਏ)
8GB RAM + 128GB ਸਟੋਰੇਜ: 2,099 ਯੁਆਨ (ਲਗਭਗ 29,875 ਰੁਪਏ)
6GB RAM + 256GB ਸਟੋਰੇਜ: 2,199 ਯੁਆਨ (ਲਗਭਗ 31,280 ਰੁਪਏ)
8GB RAM + 256GB ਸਟੋਰੇਜ: 2,499 ਯੁਆਨ (ਲਗਭਗ 35,560 ਰੁਪਏ)
ਡਿਸਪਲੇਅ ਅਤੇ ਪ੍ਰੋਸੈਸਰ
Vivo Y600 ਵਿੱਚ 6.83 ਇੰਚ ਦੀ AMOLED ਡਿਸਪਲੇਅ ਦਿੱਤੀ ਗਈ ਹੈ, ਜੋ 120Hz ਤੱਕ ਦੇ ਰਿਫ੍ਰੈਸ਼ ਰੇਟ, HDR ਸਪੋਰਟ ਅਤੇ 10-ਬਿੱਟ ਕਲਰ ਆਉਟਪੁੱਟ ਨਾਲ ਆਉਂਦੀ ਹੈ। ਫ਼ੋਨ ਵਿੱਚ MediaTek Dimensity 7300e ਪ੍ਰੋਸੈਸਰ ਦੇ ਨਾਲ LPDDR4X RAM ਅਤੇ UFS 3.1 ਸਟੋਰੇਜ ਦਿੱਤੀ ਗਈ ਹੈ। ਇਹ ਸਮਾਰਟਫ਼ੋਨ Android ’ਤੇ ਆਧਾਰਿਤ OriginOS 6 ’ਤੇ ਕੰਮ ਕਰਦਾ ਹੈ।
50MP ਕੈਮਰਾ ਅਤੇ 10,000mAh ਬੈਟਰੀ ਫੋਟੋਗ੍ਰਾਫੀ ਲਈ ਫ਼ੋਨ ਦੇ ਪਿਛਲੇ ਪਾਸੇ f/1.8 ਅਪਰਚਰ ਵਾਲਾ 50MP ਕੈਮਰਾ ਦਿੱਤਾ ਗਿਆ ਹੈ, ਜਦਕਿ ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ 8MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਦੀ 10,000mAh ਬੈਟਰੀ 44W ਵਾਇਰਡ ਚਾਰਜਿੰਗ ਨੂੰ ਸਪੋਰਟ ਕਰਦੀ ਹੈ। USB Type-C ਪੋਰਟ ਰਾਹੀਂ ਰਿਵਰਸ ਚਾਰਜਿੰਗ ਦੀ ਸਹੂਲਤ ਵੀ ਦਿੱਤੀ ਗਈ ਹੈ, ਜਿਸ ਨਾਲ ਲੋੜ ਪੈਣ ’ਤੇ ਹੋਰ ਡਿਵਾਈਸਾਂ ਨੂੰ ਚਾਰਜ ਕੀਤਾ ਜਾ ਸਕਦਾ ਹੈ।
ਹੋਰ ਫੀਚਰਜ਼
Vivo Y600 ਵਿੱਚ ਇਨ-ਡਿਸਪਲੇਅ ਆਪਟੀਕਲ ਫਿੰਗਰਪ੍ਰਿੰਟ ਸੈਂਸਰ, ਫੇਸ ਅਨਲੌਕ, Bluetooth 5.4, NFC, ਇਨਫਰਾਰੈੱਡ ਰਿਮੋਟ ਕੰਟਰੋਲ ਅਤੇ 5G ਕਨੈਕਟੀਵਿਟੀ ਵਰਗੇ ਫੀਚਰਜ਼ ਵੀ ਹਨ। ਇਸ ਦੀ ਭਾਰਤ ਵਿੱਚ ਉਪਲਬਧਤਾ ਅਤੇ ਕੀਮਤ ਬਾਰੇ ਕੰਪਨੀ ਵੱਲੋਂ ਅਜੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।





