ਨਯਨਤਾਰਾ ਹੋਈ ਏਟਲੀ ਤੋਂ ਨਾਰਾਜ਼, ਹੁਣ ਨਹੀਂ ਕਰੇਗੀ ਬਾਲੀਵੁੱਡ ਚ ਵਾਪਸੀ

21/09/2023 | Public Times Bureau | National

"ਸਾਊਥ ਦੀ ਮਸ਼ਹੂਰ ਅਭਿਨੇਤਰੀ ਨਯਨਤਾਰਾ ਫਿਲਮ ਜਵਾਨ ਨੂੰ ਲੈ ਕੇ ਸੁਰਖੀਆਂ ਚ ਹੈ। ਫਿਲਮ ਚ ਅਭਿਨੇਤਰੀ ਨੇ ਸ਼ਾਹਰੁਖ ਖਾਨ ਦੇ ਨਾਲ ਮੁੱਖ ਭੂਮਿਕਾ ਨਿਭਾਈ ਹੈ, ਪਰ ਸ਼ਾਇਦ ਉਹ ਆਪਣੀ ਲੁੱਕ ਤੋਂ ਬਹੁਤੀ ਖੁਸ਼ ਨਹੀਂ ਹੈ, ਕਿਉਂਕਿ ਇਸ ਭੂਮਿਕਾ ਨੂੰ ਲੈ ਕੇ ਉਸ ਦੇ ਤੇ ਨਿਰਦੇਸ਼ਕ ਏਟਲੀ ਵਿਚਾਲੇ ਦਰਾਰ ਦੀਆਂ ਖਬਰਾਂ ਹਨ। ਜਵਾਨ ਨੇ ਨਯਨਤਾਰਾ ਦੇ ਨਾਲ ਦੀਪਿਕਾ ਪਾਦੁਕੋਣ ਵੀ ਹੈ। ਫਿਲਮ ਵਿੱਚ ਉਨ੍ਹਾਂ ਦੇ ਕਿਰਦਾਰ ਨੂੰ ਇੱਕ ਵਿਸ਼ੇਸ਼ ਦਿੱਖ ਵਜੋਂ ਦਰਸਾਇਆ ਗਿਆ ਸੀ, ਪਰ ਉਸਨੂੰ ਬਹੁਤ ਸਾਰਾ ਸਕਰੀਨ ਟਾਈਮ ਦਿੱਤਾ ਗਿਆ ਹੈ, ਜਿਸ ਨੂੰ ਸਿਰਫ਼ ਇੱਕ ਕੈਮਿਓ ਨਹੀਂ ਕਿਹਾ ਜਾ ਸਕਦਾ। ਜਵਾਨ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਸ਼ਾਹਰੁਖ ਖਾਨ ਤੇ ਦੀਪਿਕਾ ਪਾਦੂਕੋਣ ਦੀ ਫਿਲਮ ਹੈ। ਹਿੰਦੁਸਤਾਨ ਟਾਈਮਜ਼ ਦੀ ਖਬਰ ਮੁਤਾਬਕ ਨਯਨਤਾਰਾ ਇਸ ਗੱਲ ਤੋਂ ਨਾਰਾਜ਼ ਹੈ। ਫਿਲਮ ਚ ਉਸ ਦੇ ਸੀਨ ਕੱਟੇ ਗਏ ਹਨ ਤੇ ਇਨ੍ਹਾਂ ਸਾਰੀਆਂ ਗੱਲਾਂ ਕਾਰਨ ਅਦਾਕਾਰਾ ਏਟਲੀ ਕੁਮਾਰ ਤੋਂ ਨਾਰਾਜ਼ ਹੈ। ਇਸ ਲਈ ਹੁਣ ਨਯਨਤਾਰਾ ਭਵਿੱਖ ਵਿੱਚ ਕੋਈ ਵੀ ਬਾਲੀਵੁੱਡ ਪ੍ਰੋਜੈਕਟ ਨਹੀਂ ਕਰ ਸਕਦੀ ਹੈ। ਘੱਟੋ-ਘੱਟ ਉਹ ਆਉਣ ਵਾਲੇ ਕੁਝ ਸਮੇਂ ਲਈ ਨਜ਼ਰ ਨਹੀਂ ਆਵੇਗੀ। ਨਯਨਤਾਰਾ ਨੇ ਜਵਾਨ ਦੀ ਰਿਲੀਜ ਤੋਂ ਬਾਅਦ ਕਿਸੇ ਪ੍ਰਮੋਸ਼ਨਲ ਈਵੈਂਟ ਚ ਸ਼ਿਰਕਤ ਨਹੀਂ ਕੀਤੀ। ਹਾਲ ਹੀ ਚ ਮੁੰਬਈ ਚ ਹੋਈ ਪਾਰਟੀ ਚ ਵੀ ਅਭਿਨੇਤਰੀ ਨਜ਼ਰ ਨਹੀਂ ਆਈ ਸੀ, ਹਾਲਾਂਕਿ ਇਸ ਈਵੈਂਟ ਚ ਪੂਰੀ ਟੀਮ ਸ਼ਾਮਲ ਹੋਈ ਸੀ। ਇੱਥੋਂ ਤਕ ਕਿ ਜਵਾਨ ਦੇ ਸੰਗੀਤਕਾਰ ਅਨਿਰੁਧ ਅਤੇ ਖਲਨਾਇਕ ਵਿਜੇ ਸੇਤੂਪਤੀ ਵੀ ਸ਼ਾਮਲ ਸਨ।"

Nayantara Is Angry With Atli Now She Will Not Return To Bollywood Know The Reason


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App