ਹਿਮਾਚਲ ਪ੍ਰਦੇਸ਼ ਦੀ ਕਾਂਗੜਾ ਪੁਲਿਸ ਨੇ ਧਰਮਸ਼ਾਲਾ ਦੇ ਖਨਿਆਰਾ ਸਥਿਤ ਇਕ ਨਿੱਜੀ ਹੋਟਲ ’ਚ ਛਾਪੇਮਾਰੀ ਕਰਕੇ 10.36 ਗ੍ਰਾਮ ਹੈਰੋਇਨ (ਚਿੱਟਾ) ਅਤੇ 1 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਇਸ ਮਾਮਲੇ ’ਚ ਪੰਜਾਬ ਦੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਪੁਲਿਸ ਅਨੁਸਾਰ, ਸੀਆਈਏ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਹੋਟਲ ਦੇ ਇਕ ਕਮਰੇ ’ਚ ਛਾਪਾ ਮਾਰਿਆ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਸੁਨੀਲ ਕੁਮਾਰ, ਵਾਸੀ ਜਲਾਲਾਬਾਦ, ਅਤੇ ਮਨਜੀਤ ਸਿੰਘ, ਵਾਸੀ ਮੁੰਡੀ ਖਰੜ, ਪੰਜਾਬ ਵਜੋਂ ਹੋਈ ਹੈ। ਪੁਲਿਸ ਹੁਣ ਬਰਾਮਦ ਕੀਤੀ ਹੈਰੋਇਨ ਦੇ ਸਰੋਤ ਅਤੇ ਮੁਲਜ਼ਮਾਂ ਦੇ ਸੰਭਾਵੀ ਨਸ਼ਾ ਤਸਕਰੀ ਨੈੱਟਵਰਕ ਦੀ ਜਾਂਚ ਕਰ ਰਹੀ ਹੈ। ਪੁਲਿਸ ਸੁਪਰਡੈਂਟ ਕੁਲਭੂਸ਼ਣ ਵਰਮਾ ਨੇ ਕਾਰਵਾਈ ਦੀ ਪੁਸ਼ਟੀ ਕੀਤੀ ਹੈ।





