ਅੰਮ੍ਰਿਤਸਰ ਵਿੱਚ ਦੇਰ ਰਾਤ ਇੱਕ ਗੈਂਗਸਟਰ ਵੱਲੋਂ ਰੈਸਟੋਰੈਂਟ ਦੇ ਮਾਲਕ ਨੂੰ ਗੋਲੀਆਂ ਮਾਰ ਕੇ ਕੀਤਾ ਉਸਦਾ ਕਤਲ ਸੂਤਰਾਂ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਤੇ ਇੱਕ ਨੌਜਵਾਨ ਰੈਸਟੋਰੈਂਟ ਦੇ ਬਾਹਰ ਖੜਾ ਰਿਹਾ ਤੇ ਦੂਸਰੇ ਨੋਜਵਾਨ ਅੰਦਰ ਜਾ ਕੇ ਰੈਸਟੋਰੈਂਟ ਦੇ ਮਾਲਕ ਨੂੰ ਗੋਲੀ ਮਾਰੀ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਰੈਸਟੋਰੈਂਟ ਦੇ ਮਾਲਕ ਕੋਲੋਂ ਪਾਣੀ ਦੀ ਬੋਤਲ ਮੰਗੀ ਜਦੋਂ ਰੈਸਟੋਰੈਂਟ ਦਾ ਮਾਲਕ ਆਸ਼ੂਤੋਸ਼ ਪਾਣੀ ਦੀ ਬੋਤਲ ਦੇਣ ਲੱਗਾ ਤਾਂ ਨੌਜਵਾਨ ਨੇ ਉਸ ਦੇ ਉੱਤੇ ਛੇ ਦੇ ਕਰੀਬ ਗੋਲੀਆਂ ਚਲਾਈਆਂ ਤਿੰਨ ਗੋਲੀਆਂ ਆਸੂਤੋਸ਼ ਨੂੰ ਲੱਗੀਆਂ ਵਾਰਦਾਤ ਤੋਂ ਬਾਅਦ ਦੋਸ਼ੀ ਮੋਟਰਸਾਈਕਲ ਤੋਂ ਫਰਾਰ ਹੋ ਗਏ

ਦੱਸਿਆ ਜਾ ਰਿਹਾ ਹੈ ਕਿ ਰੈਫਰੈਂਡ ਦੇ ਮਾਲਕ ਆਸ਼ੂਤੋਸ਼ ਨੂੰ ਨਿਜੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨੂੰ ਮ੍ਰਿਤ ਘੋਸ਼ਿਸ਼ ਕਰ ਦਿੱਤਾ। ਇਸ ਦੀ ਸੂਚਨਾ ਮਿਲਣ ਤੇ ਥਾਣਾ ਮੋਹਕਮਪੁਰਾ ਦੀ ਪੁਲਿਸ ਮੌਕੇ ਤੇ ਪੁੱਜੀ ਤੇ ਉਹਨਾਂ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਰੈਸਟੋਰੈਂਟ ਦਾ ਨਾਂ "ਇਕ ਲਾਈਨ "ਦੱਸਿਆ ਜਾ ਰਿਹਾ ਹੈ ਤੇ ਮੌਕੇ ਤੇ ਪੁਲਿਸ ਨੂੰ ਸੀਸੀਟੀਵੀ ਵੀ ਬਰਾਮਦ ਹੋਈ ਹੈ