Hero MotoCorp ਨੇ EICMA 2026 ਵਿੱਚ ਆਪਣੀ ਨਵੀਂ ਡਿਊਲ-ਸਪੋਰਟ ਮੋਟਰਸਾਈਕਲ Hero Xpulse 150 ਤੋਂ ਪਰਦਾ ਚੁੱਕਿਆ ਹੈ। 150cc ਇੰਜਣ ਵਾਲੀ ਇਹ ਬਾਈਕ ਆਧੁਨਿਕ ਡਿਜ਼ਾਈਨ ਦੇ ਨਾਲ ਪੇਸ਼ ਕੀਤੀ ਗਈ ਹੈ। ਹਾਲਾਂਕਿ, ਕੰਪਨੀ ਨੇ ਅਜੇ ਤੱਕ ਭਾਰਤੀ ਬਾਜ਼ਾਰ ਵਿੱਚ ਇਸ ਦੀ ਲਾਂਚਿੰਗ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ।
ਨਵੀਂ Xpulse 150 ਵਿੱਚ ਉੱਚੀ ਫਰੰਟ ਬੀਕ, ਆਧੁਨਿਕ ਹੈੱਡਲਾਈਟ, ਉੱਚਾ ਵਾਈਜ਼ਰ ਅਤੇ ਸਿੰਗਲ-ਪੀਸ ਸੀਟ ਦਿੱਤੀ ਗਈ ਹੈ। ਇਸ ਦਾ ਡਿਜ਼ਾਈਨ ਪੁਰਾਣੀ Hero Impulse ਤੋਂ ਪ੍ਰੇਰਿਤ ਨਜ਼ਰ ਆਉਂਦਾ ਹੈ। ਬਾਈਕ ਵਿੱਚ ਅੱਗੇ 19 ਇੰਚ ਅਤੇ ਪਿੱਛੇ 17 ਇੰਚ ਦੇ ਅਲੌਏ ਵ੍ਹੀਲਜ਼ ਨਾਲ ਦੋਵਾਂ ਪਾਸੇ ਡਿਸਕ ਬ੍ਰੇਕ ਦਿੱਤੇ ਗਏ ਹਨ।
ਇੰਜਣ ਅਤੇ ਫੀਚਰ ਇਸ ਵਿੱਚ 150cc ਦਾ ਏਅਰ-ਕੂਲਡ ਇੰਜਣ ਦਿੱਤਾ ਗਿਆ ਹੈ, ਜੋ 12bhp ਦੀ ਪਾਵਰ ਅਤੇ 12.8Nm ਦਾ ਟਾਰਕ ਪੈਦਾ ਕਰਦਾ ਹੈ। ਇੰਜਣ ਨੂੰ 5-ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਇਸ ਦਾ ਕਰਬ ਵਜ਼ਨ 141 ਕਿਲੋਗ੍ਰਾਮ, ਸੀਟ ਦੀ ਉਚਾਈ 826mm ਅਤੇ ਗਰਾਊਂਡ ਕਲੀਅਰੈਂਸ 220mm ਹੈ।
ਬਾਈਕ ਦੀ ਖਾਸੀਅਤ ਇਸ ਵਿੱਚ ਮਿਲਣ ਵਾਲਾ ਕਿੱਕ-ਸਟਾਰਟਰ ਹੈ। ਇਸ ਤੋਂ ਇਲਾਵਾ ਕਾਰਬੋਰੇਟਰ ਇੰਜਣ ਦੇ ਨਾਲ ਹੈਂਡਲਬਾਰ 'ਤੇ ਚੋਕ ਸਵਿੱਚ ਅਤੇ ਫਿਊਲ ਕੰਟਰੋਲ ਲਈ ਵੱਖਰਾ ਡਾਇਲ ਵੀ ਦਿੱਤਾ ਗਿਆ ਹੈ। ਭਾਰਤ 'ਚ ਲਾਂਚ ਬਾਰੇ ਅਜੇ ਸਸਪੈਂਸ
ਕਾਰਬੋਰੇਟਰ ਵਾਲੇ ਇਸ ਮਾਡਲ ਨੂੰ ਦੱਖਣੀ ਅਮਰੀਕਾ ਅਤੇ ਅਫਰੀਕਾ ਵਰਗੇ ਬਾਜ਼ਾਰਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੋ ਸਕਦਾ ਹੈ। ਦੂਜੇ ਪਾਸੇ, ਭਾਰਤੀ ਬਾਜ਼ਾਰ ਲਈ ਫਿਊਲ ਇੰਜੈਕਸ਼ਨ ਅਤੇ ETB ਤਕਨੀਕ ਵਾਲੇ ਵਰਜ਼ਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਹਾਲਾਂਕਿ, ਭਾਰਤ ਵਿੱਚ ਇਸ ਦੀ ਲਾਂਚਿੰਗ ਅਤੇ ਫੀਚਰਜ਼ ਸਬੰਧੀ Hero MotoCorp ਵੱਲੋਂ ਅਜੇ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।





