ਕਾਰਾਂ ਬਿੱਠਾਂ (ਪੰਛੀਆਂ ਦਾ ਮਲ) ਨਾਲ ਗੰਦੀਆਂ ਨਾ ਹੋਣ, ਇਸਦੇ ਲਈ ਕੁਝ ਲੋਕਾਂ ਨੇ 40 ਸਾਲ ਪੁਰਾਣੇ ਪਿੱਪਲ ਦੇ ਰੁੱਖ ਦੇ ਨਾਲ ਹੀ ਉਸ ਵਿਚ ਆਸਰਾ ਲਏ ਸੈਂਕੜੇ ਪੰਛੀਆਂ ਦੀਆਂ ਜ਼ਿੰਦਗੀਆਂ ’ਤੇ ਕੁਹਾੜੀ ਚਲਾ ਦਿੱਤੀ। ਰੁੱਖ ਨਾਲ ਇਨਸਾਨੀਅਤ ਵੀ ਸ਼ਰਮਸਾਰ ਹੋ ਕੇ ਧੜੰਮ ਡਿੱਗੀ, ਜਦੋਂ ਟਾਹਣੀਆਂ ਵਿਚਾਲੇ ਦੱਬ ਕੇ ਜਾਨ ਗੁਆਉਣ ਵਾਲੇ 300 ਤੋਂ ਵੱਧ ਪੰਛੀਆਂ ਦੀਆਂ ਲਾਸ਼ਾਂ ਹਰ ਪਾਸੇ ਖਿੱਲਰੀਆਂ ਦਿਸੀਆਂ। ਵਣ ਵਿਭਾਗ ਦੀ ਟੀਮ ਦੇ ਨਾਲ ਹੀ ਸਮਾਜ ਸੇਵੀਆਂ ਨੇ ਰੈਸਕਿਊ ਕਰ ਕੇ 200 ਤੋਂ ਵੱਧ ਪੰਛੀਆਂ ਦੇ ਬੱਚਿਆਂ ਨੂੰ ਬਾਹਰ ਕੱਢਿਆ ਤੇ ਸਿਮਰਧਾ ਬੰਨ੍ਹ ’ਤੇ ਛੱਡ ਦਿੱਤਾ। ਪ੍ਰੇਮਨਗਰ ਖੇਤਰ ’ਚ ਸਥਿਤ ਪਿਆਰੇ ਲਾਲ ਦੇ ਅਹਾਤੇ ’ਚ ਪਿੱਪਲ ਦਾ ਰੁੱਖ ਲੱਗਾ ਹੋਇਆ ਸੀ। ਇਸ ਵੱਡਆਕਾਰੀ ਰੁੱਖ ’ਤੇ ਪੰਛੀਆਂ ਦੀਆਂ ਕਈ ਪਰਜਾਤੀਆਂ ਨੇ ਆਪਣੇ ਆਲ੍ਹਣੇ ਬਣਾ ਲਏ ਸਨ।
ਆਲ੍ਹਣਿਆਂ ’ਚ ਪੰਛੀਆਂ ਤੋਂ ਇਲਾਵਾ ਛੋਟੇ-ਛੋਟੇ ਬੱਚੇ ਤੇ ਆਂਡੇ ਵੀ ਸਨ। ਦੱਸਿਆ ਜਾ ਰਿਹਾ ਹੈ ਕਿ ਰੁੱਖ ਦੇ ਆਸਪਾਸ ਰਹਿਣ ਵਾਲੇ ਗੱਡੀਆਂ ਖੜ੍ਹੀਆਂ ਕਰਦੇ ਸਨ। ਪੰਛੀਆਂ ਦੀਆਂ ਬਿੱਠਾਂ ਨਾਲ ਗੱਡੀਆਂ ਗੰਦੀਆਂ ਹੋ ਜਾਂਦੀਆਂ ਸਨ। ਇਸੇ ਪਰੇਸ਼ਾਨੀ ਤੋਂ ਨਿਜਾਤ ਪਾਉਣ ਲਈ ਐਤਵਾਰ ਨੂੰ ਰੁੱਖ ਨੂੰ ਵੱਢ ਦਿੱਤਾ ਗਿਆ। ਵੱਢੇ ਗਏ ਰੁੱਖ ਨਾਲ ਦੱਬ ਕੇ ਲਗਪਗ 300 ਪੰਛੀਆਂ ਦੀ ਮੌਤ ਹੋ ਗਈ। ਨਾਲ ਹੀ ਪੰਛੀਆਂ ਦੇ ਲਗਪਗ 500 ਆਂਡੇ ਵੀ ਟੁੱਟ ਗਏ। ਰੈਸਕਿਊ ਦੌਰਾਨ ਕਈ ਬੱਚੇ ਜ਼ਖ਼ਮੀ ਮਿਲੇ, ਜਿਨ੍ਹਾਂ ਦਾ ਇਲਾਜ





