ਗਾਇਕ ਤੇ ਸੰਗੀਤਕਾਰ ਏਆਰ ਰਹਿਮਾਨ ਗੀਤਾਂ 'ਚ ਕੁਝ ਨਵਾਂ ਕਰਨ ਲਈ ਜਾਣੇ ਜਾਂਦੇ ਹਨ। ਰੋਮਾਂਟਿਕ, ਉਤਸ਼ਾਹੀ ਤੇ ਡਾਂਸ ਲਈ ਸੰਪੂਰਨ ਗੀਤ ਬਣਾਉਣ 'ਚ ਸ਼ਾਇਦ ਹੀ ਕੋਈ ਉਸਦਾ ਮੁਕਾਬਲਾ ਕਰ ਸਕੇ। ਹਾਲਾਂਕਿ ਇਹ ਗਾਇਕ ਅਕਸਰ ਆਪਣੇ ਨਵੇਂ ਗੀਤਾਂ ਕਾਰਨ ਸੁਰਖੀਆਂ 'ਚ ਰਹਿੰਦਾ ਹੈ ਪਰ ਇਸ ਵਾਰ ਉਹ ਤਲਾਕ ਨੂੰ ਲੈ ਕੇ ਸੁਰਖੀਆਂ 'ਚ ਆ ਗਿਆ ਹੈ। ਏਆਰ ਰਹਿਮਾਨ ਦੀ ਪਤਨੀ ਸਾਇਰਾ ਬਾਨੋ ਦੇ ਵਕੀਲ ਨੇ ਇਕ ਬਿਆਨ ਜਾਰੀ ਕਰ ਕੇ ਜੋੜੇ ਦੇ ਵੱਖ ਹੋਣ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਗਾਇਕਾ ਨੇ ਵੀ ਇਮੋਸ਼ਨਲ ਨੋਟ ਸ਼ੇਅਰ ਕਰ ਕੇ ਤਲਾਕ ਦੀ ਪੁਸ਼ਟੀ ਕੀਤੀ ਹੈ।ਆਸਕਰ ਜੇਤੂ ਸੰਗੀਤਕਾਰ ਏਆਰ ਰਹਿਮਾਨ ਦਾ ਪਰਿਵਾਰ ਲਗਾਤਾਰ ਉਨ੍ਹਾਂ ਦੀ ਨਿੱਜਤਾ ਦਾ ਖਿਆਲ ਰੱਖਣ ਦੀ ਗੱਲ ਕਰ ਰਿਹਾ ਹੈ। ਇਸ ਦੌਰਾਨ ਸਿੰਗਰ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇਕ ਪੋਸਟ ਵੀ ਸ਼ੇਅਰ ਕੀਤੀ ਹੈ। ਇਸ ਵਿਚ ਉਸਦੀ ਪਤਨੀ ਤੋਂ ਵਿਛੋੜੇ ਦਾ ਦਰਦ ਸਾਫ਼ ਦੇਖਿਆ ਜਾ ਸਕਦਾ ਹੈ। ਏਆਰ ਰਹਿਮਾਨ ਨੇ ਪੋਸਟ 'ਚ ਲਿਖਿਆ, 'ਸਾਡਾ ਰਿਸ਼ਤਾ ਗ੍ਰੈਂਡ ਥਰਟੀ ਤਕ ਪਹੁੰਚਣ ਦੀ ਉਮੀਦ ਸੀ, ਪਰ ਹੁਣ ਲੱਗਦਾ ਹੈ ਕਿ ਹਰ ਚੀਜ਼ ਦਾ ਅਣਦੇਖਿਆ ਅੰਤ ਹੈ। ਟੁੱਟੇ ਦਿਲਾਂ ਦੇ ਭਾਰ ਹੇਠ ਰੱਬ ਦਾ ਸਿੰਘਾਸਣ ਵੀ ਕੰਬ ਸਕਦਾ ਹੈ। ਅਸੀਂ ਅਜੇ ਵੀ ਅਸਮਾਨਤਾ 'ਚ ਅਰਥ ਖੋਜਣਾ ਜਾਰੀ ਰੱਖਦੇ ਹਾਂ। ਭਾਵੇਂ ਟੁਕੜਿਆਂ ਨੂੰ ਆਪਣੀ ਪੁਰਾਣੀ ਥਾਂ ਦੁਬਾਰਾ ਨਾ ਮਿਲੇ।

ਸਾਡੇ ਸਾਰੇ ਦੋਸਤ ਇਸ ਨਾਜ਼ੁਕ ਸਮੇਂ 'ਚੋਂ ਲੰਘਦੇ ਹੋਏ ਸਾਡੇ ਪਰਿਵਾਰ ਦੀ ਗੋਪਨੀਯਤਾ ਦਾ ਸਨਮਾਨ ਕਰਨ ਲਈ ਤੁਹਾਡਾ ਧੰਨਵਾਦ, ਗਾਇਕ ਏਆਰ ਰਹਿਮਾਨ ਨੇ ਵੀ ਹੈਸ਼ਟੈਗ ਏਆਰ ਸਾਇਰਾ ਬ੍ਰੇਕਅੱਪ ਸ਼ਾਮਲ ਕੀਤਾ। ਸਾਇਰਾ ਦੀ ਵਕੀਲ ਵੰਦਨਾ ਸ਼ਾਹ ਨੇ ਸੋਸ਼ਲ ਮੀਡੀਆ 'ਤੇ ਇਕ ਬਿਆਨ ਜਾਰੀ ਕਰ ਕੇ ਏਆਰ ਰਹਿਮਾਨ ਤੇ ਸਾਇਰਾ ਬਾਨੋ ਦੇ ਵੱਖ ਹੋਣ ਦੀ ਜਾਣਕਾਰੀ ਦਿੱਤੀ ਸੀ। ਜਾਰੀ ਬਿਆਨ 'ਚ ਲਿਖਿਆ ਗਿਆ ਹੈ ਕਿ 'ਵਿਆਹ ਦੇ ਕਈ ਸਾਲਾਂ ਬਾਅਦ ਮਿਸੇਜ਼ ਸਾਇਰਾ ਤੇ ਉਨ੍ਹਾਂ ਦੇ ਪਤੀ ਏ.ਆਰ ਰਹਿਮਾਨ ਨੇ ਇਕ-ਦੂਜੇ ਤੋਂ ਵੱਖ ਹੋਣ ਦਾ ਮੁਸ਼ਕਿਲ ਫੈਸਲਾ ਲਿਆ ਹੈ। ਗਾਇਕ ਏਆਰ ਰਹਿਮਾਨ ਨੇ ਸੋਸ਼ਲ ਮੀਡੀਆ 'ਤੇ ਆਪਣੀ ਪੋਸਟ ਸ਼ੇਅਰ ਕੀਤੀ। ਪਰ, ਉਸ ਵਿਚ ਉਨ੍ਹਾਂ ਬ੍ਰੇਕਅੱਪ ਦਾ ਹੈਸ਼ਟੈਗ ਜੋੜ ਦਿੱਤਾ। ਪੋਸਟ 'ਚ ਏਆਰ-ਸਾਇਰਾ ਦਾ ਬ੍ਰੇਕਅੱਪ ਦੇਖ ਕੇ ਲੋਕਾਂ ਨੇ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇਕ ਯੂਜ਼ਰ ਨੇ ਲਿਖਿਆ ਚੈਟ ਜੀਪੀਟੀ ਤੇ ਹੈਸ਼ਟੈਗ। ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਇਹ ਵੀ ਪੁੱਛਿਆ ਕਿ ਅਜਿਹੀ ਸਥਿਤੀ 'ਚ ਹੈਸ਼ਟੈਗ ਕੌਣ ਬਣਾਉਂਦਾ ਹੈ।