ਬਿਹਾਰ ਚ ਰੇਲਵੇ ਇੰਜਣ ਚੋਰੀ ਹੋਣ ਦੀਆਂ ਕਈ ਘਟਨਾਵਾਂ ਤੋਂ ਬਾਅਦ ਹੁਣ ਸੂਬੇ ਚ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਕਿ ਪੂਰੇ 2 ਕਿਲੋਮੀਟਰ ਲੰਬੇ ਰੇਲਵੇ ਟ੍ਰੈਕ ਦੀ ਚੋਰੀ ਹੋ ਗਈ ਹੈ। ਇਹ ਘਟਨਾ ਬਿਹਾਰ ਦੇ ਸਮਸਤੀਪੁਰ ਰੇਲਵੇ ਸਟੇਸ਼ਨ ਤੇ ਵਾਪਰੀ। ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਇਹ ਚੋਰੀਆਂ ਬਿਹਾਰ ਵਿੱਚ ਹੋ ਰਹੇ ਇੱਕ ਵੱਡੇ ਸਕਰੈਪ ਘੁਟਾਲੇ ਦਾ ਹਿੱਸਾ ਹਨ।