ਮੱਧ ਪ੍ਰਦੇਸ਼ ਦੇ ਵੱਡੇ ਸ਼ਹਿਰ ਚ ਤੰਦੂਰ ਦੀ ਵਰਤੋਂ ਤੇ ਲਾਈ ਪਾਬੰਦੀ , ਉਲੰਘਣਾ ਕਰਨ ਤੇ 5 ਲੱਖ ਦਾ ਜੁਰਮਾਨਾ

ਮੱਧ ਪ੍ਰਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਮਿੱਟੀ ਦੇ ਤੰਦੂਰ, ਤੰਦੂਰ ਭੱਟੀ ਦੀ ਵਰਤੋਂ ਤੇ ਪਾਬੰਦੀ ਲਗਾਈ ਗਈ ਹੈ ਕਿਉਂਕਿ ਇਹ ਸ਼ਹਿਰਾਂ ਵਿੱਚ ਹਵਾ ਪ੍ਰਦੂਸ਼ਣ ਵਧਾਉਂਦੇ ਹਨ। ਹੋਟਲ ਸੰਚਾਲਕਾਂ ਨੂੰ ਇਸ ਦੀ ਬਜਾਏ ਇਲੈਕਟ੍ਰਿਕ ਜਾਂ ਐਲਪੀਜੀ ਓਵਨ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ। ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਨੂੰ ਵਰਤੋਂ ਦੀ ਨਿਗਰਾਨੀ ਕਰਨ ਲਈ ਕਿਹਾ ਗਿਆ ਹੈ। ਮਿੱਟੀ ਦੇ ਤੰਦੂਰ ਦੀ ਵਰਤੋਂ ਕਰਦੇ ਪਾਏ ਜਾਣ ਤੇ ਹੋਟਲ ਅਤੇ ਰੈਸਟੋਰੈਂਟ ਮਾਲਕਾਂ ਤੇ 5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।




