ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਭਾਰੀ ਬਾਰਿਸ਼ ਕਾਰਨ ਆਏ ਹੜ੍ਹਾਂ ਕਾਰਨ ਹਾਲਾਤ ਚਿੰਤਾਜਣਕ ਬਣੇ ਹੋਏ ਹਨ। ਕਈ ਲੋਕ ਤਾਂ ਹਿਜਰਤ ਕਰ ਗਏ ਪਰ ਕਈ ਅਜੇ ਵੀ ਆਪਣੇ ਘਰਾਂ ਦੀਆਂ ਛੱਤਾਂ 'ਤੇ ਤਰਪਾਲਾਂ ਪਾ ਕੇ ਦਿਨ ਗੁਜ਼ਾਰ ਰਹੇ ਹਨ। ਹਾਲਾਂਕਿ ਇਨ੍ਹਾਂ ਤਕ ਰਾਹਤ ਸਮੱਗਰੀ ਪਹੁੰਚਾਉਣ ਤੇ ਕਿਸੇ ਵੀ ਮੁਸ਼ਕਲ ਘੜੀ 'ਚ ਉਨ੍ਹਾਂ ਦੀ ਮਦਦ ਕਰਨ ਦੀ ਸੀਐੱਮ ਨੇ ਮੰਤਰੀਆਂ ਤੇ ਵਿਧਾਇਕਾ ਦੀ ਡਿਊਟੀ ਲਗਾਈ ਹੋਈ ਹੈ ਪਰ ਫਿਰ ਵੀ ਕਈ ਜਗ੍ਹਾ ਰਾਹਤ ਕਾਰਜ ਠੀਕ ਢੰਗ ਨਾਲ ਨਾ ਹੋਣ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ ਜਿਸ ਤੋਂ ਬਾਅਦ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਾਰੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਪੰਜਾਬੀਆਂ ਦੇ ਇਸ ਸੰਕਟ ਦੇ ਸਮੇਂ ਆਪਣੀ ਡਿਊਟੀ ਸਹੀ ਢੰਗ ਨਾਲ ਕਰਨ, ਨਹੀਂ ਤਾਂ ਮਜਬੂਰਨ ਉਨ੍ਹਾਂ ਨੂੰ ਸਿੱਧੇ ਮੁੱਖ ਮੰਤਰੀ ਸਾਹਿਬ ਨੂੰ ਸ਼ਿਕਾਇਤ ਭੇਜਣੀ ਪਵੇਗੀ।
ਮੰਤਰੀ ਧਾਲੀਵਾਲ ਨੇ ਲਾਈ ਅਫਸਰ ਦੀ ਕਲਾਸ, ਦਿੱਤੀ ਚਿਤਾਵਨੀ- ਢੰਗ ਨਾਲ ਕੰਮ ਕਰੋ ਨਹੀਂ ਤਾਂ CM Mann ਨੂੰ ਸਿੱਧੀ ਸ਼ਿਕਾਇਤ ਕਰਾਂਗਾ





