Samsung Galaxy S26+ 5G ਨੂੰ Amazon Great Indian Sale Diwali Edition 2026 ਦੌਰਾਨ ਭਾਰੀ ਛੋਟ ਨਾਲ ਖਰੀਦਣ ਦਾ ਮੌਕਾ ਮਿਲ ਰਿਹਾ ਹੈ। 12GB RAM ਅਤੇ 512GB ਸਟੋਰੇਜ ਵਾਲੇ ਇਸ ਮਾਡਲ ਦੀ ਕੀਮਤ ਵਧ ਕੇ 1,54,999 ਰੁਪਏ ਹੋ ਗਈ ਸੀ, ਪਰ ਹੁਣ ਇਹ ਐਮਾਜ਼ਾਨ ’ਤੇ 99,999 ਰੁਪਏ ਵਿੱਚ ਉਪਲਬਧ ਹੈ। ਇਸ ਤਰ੍ਹਾਂ ਗਾਹਕਾਂ ਨੂੰ 55,000 ਰੁਪਏ ਦੀ ਸਿੱਧੀ ਬਚਤ ਹੋ ਰਹੀ ਹੈ।

ਇਸ ਤੋਂ ਇਲਾਵਾ, Amazon Pay ICICI Bank ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਨ ’ਤੇ 2,999 ਰੁਪਏ ਤੱਕ ਦੀ ਵਾਧੂ ਛੋਟ ਮਿਲ ਸਕਦੀ ਹੈ। ਇਸ ਨਾਲ ਫੋਨ ਦੀ ਪ੍ਰਭਾਵੀ ਕੀਮਤ 97,000 ਰੁਪਏ ਤੋਂ ਹੇਠਾਂ ਆ ਸਕਦੀ ਹੈ। ਗਾਹਕਾਂ ਲਈ EMI ਅਤੇ ਪੁਰਾਣਾ ਫੋਨ ਐਕਸਚੇਂਜ ਕਰਨ ’ਤੇ 37,600 ਰੁਪਏ ਤੱਕ ਦੀ ਵਾਧੂ ਛੋਟ ਦਾ ਵਿਕਲਪ ਵੀ ਦਿੱਤਾ ਗਿਆ ਹੈ।

ਫੋਨ ਦੇ ਮੁੱਖ ਫੀਚਰਜ਼ Samsung Galaxy S26+ ਵਿੱਚ 6.7 ਇੰਚ ਦੀ Dynamic AMOLED 2X ਡਿਸਪਲੇਅ ਦਿੱਤੀ ਗਈ ਹੈ, ਜੋ 120Hz ਰਿਫ੍ਰੈਸ਼ ਰੇਟ ਨੂੰ ਸਪੋਰਟ ਕਰਦੀ ਹੈ। ਇਹ Android 16 ਅਤੇ One UI 8.5 ’ਤੇ ਕੰਮ ਕਰਦਾ ਹੈ ਅਤੇ ਇਸ ਵਿੱਚ 2nm Exynos 2600 ਪ੍ਰੋਸੈਸਰ ਦਿੱਤਾ ਗਿਆ ਹੈ।

ਫੋਟੋਗ੍ਰਾਫੀ ਲਈ ਫੋਨ ਵਿੱਚ 50MP ਦਾ ਪ੍ਰਾਇਮਰੀ ਕੈਮਰਾ, 10MP ਟੈਲੀਫੋਟੋ ਕੈਮਰਾ ਅਤੇ 12MP ਅਲਟਰਾ-ਵਾਈਡ ਕੈਮਰਾ ਹੈ। ਸੈਲਫੀ ਲਈ 12MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਦਾ ਰੀਅਰ ਕੈਮਰਾ 8K ਵੀਡੀਓ ਰਿਕਾਰਡਿੰਗ ਨੂੰ ਵੀ ਸਪੋਰਟ ਕਰਦਾ ਹੈ।

ਫੋਨ ਵਿੱਚ 4,900mAh ਦੀ ਬੈਟਰੀ ਦਿੱਤੀ ਗਈ ਹੈ, ਜੋ 45W ਵਾਇਰਡ ਚਾਰਜਿੰਗ ਅਤੇ ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ਤੋਂ ਇਲਾਵਾ Wi-Fi 7, Bluetooth 6 ਅਤੇ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਵਰਗੇ ਫੀਚਰਜ਼ ਵੀ ਮਿਲਦੇ ਹਨ।